ਗਿਆਨੀ ਗੁਰਦਿੱਤ ਸਿੰਘ ‘ਮੇਰਾ ਪਿੰਡ’ ਵਿੱਚ ਇੱਕ ਕਹਾਣੀ ਸੁਣਾਉਂਦੇ ਹਨ .ਅਖੇ ਇੱਕ ਵਾਰ ਸ਼ਿਵਜੀ ਤੇ ਪਾਰਵਤੀ ਧਰਤੀ ਤੇ ਭ੍ਰਮਣ ਕਰਦੇ ਫਿਰ ਰਹੇ ਸੀ . ਪਾਰਵਤੀ ਦੀ ਨਜਰ ਇੱਕ ਬੇਹੱਦ ਗਰੀਬੜੇ ਬੰਦੇ ਤੇ ਪੈਂਦੀ ਹੈ . ਤਾਂ ਪਾਰਵਤੀ ਦੇਵੀ ਸ਼ਿਵ ਜੀ ਨੂੰ ਕਹਿੰਦੀ ਹੈ ਕਿ ਤੁਹਾਡੀ ਰਹਿਮਤ ਨੂੰ ਸਾਰੀ ਦੁਨੀਆਂ ਮੰਨਦੀ ਹੈ .ਇਸ ਵਿਚਾਰੇ ਤੇ ਵੀ ਕੁਝ ਕਿਰਪਾ ਕਰੋ ਕੁਝ ਧਨ ਬਖਸ਼ੋ ਇਸਨੂੰ . ਅੱਗੋ ਸ਼ਿਵ ਜੀ ਕਹਿੰਦੇ ਹਨ ਕਿ ਇਸ ਬੰਦੇ ਦੀ ਕਿਸਮਤ ਵਿੱਚ ਹੀ ਧਨ ਨਹੀਂ ਹੈ .ਪਰ ਪਾਰਵਤੀ ਦੇਵੀ ਮੰਨਦੀ ਨਹੀਂ ਫਿਰ ਕਹਿੰਦੀ ਹੈ ਕਿ ਨਹੀਂ ਇੰਝ ਨਹੀਂ ਹੋ ਸਕਦਾ ਇੱਕ ਵਾਰ ਜਰੂਰ ਕਿਰਪਾ ਕਰੋ . ਤਦ ਸ਼ਿਵ ਜੀ ਦੇਵੀ ਪਾਰਵਤੀ ਦੀ ਬੇਨਤੀ ਮੰਨ ਕੇ ਇੱਕ ਪੋਟਲੀ ਜਿਸ ਵਿੱਚ ਕੁਝ ਧਨ ਸੀ ਉਸਦੇ ਰਸਤੇ ਵਿੱਚ ਸੁੱਟ ਦਿੰਦੇ ਹਨ .ਓਧਰੋ ਉਹ ਬਣਦਾ ਜੋ ਬੜਾ ਚੰਗਾ ਭਲਾ ਤੁਰਿਆ ਜਾ ਰਿਹਾ ਸੀ ਅਚਾਨਕ ਉਸਨੂੰ ਪਤਾ ਨਹੀਂ ਕੀ ਸੁਝਦਾ ” ਸੋਚਦਾ ਚਲੋ ਏਥੋ ,ਓਥੇ ਤੱਕ ਅੱਖਾਂ ਮੀਚ ਕੇ ਤੁਰਿਆ ਜਾਵੇ “ਤੇ ਉਹ ਤੁਰਦਾ ਤੁਰਦਾ ਅੱਖਾਂ ਮੀਚ ਲੈਂਦਾ ਹੈ . ਇੰਝ ਪੋਟਲੀ ਦੇ ਕੋਲੋ ਹੀ ਅੱਗੇ ਲੰਘ ਜਾਂਦਾ ਹੈ.
ਪਹਿਲੀ ਨਜਰੇ ਇਹ ਕਹਾਣੀ ਤੁਹਾਨੂੰ ਲੱਗੇ ਸ਼ਾਇਦ ਕਿਸ੍ਮ੍ਤਵਾਦੀ ਲੱਗੇ ਪਰ ਮੈਨੂੰ ਇਸ ਕਹਾਣੀ ਵਿੱਚ ਇੱਕ ਛੁਪਿਆ ਹੋਇਆ ਸੰਦੇਸ਼ ਦਿਖਾਈ ਦਿੰਦਾ ਹੈ . ਉਹਨਾਂ ਸਭ ਲੋਕਾਂ ਲਈ .ਜੋ ਕੋਸ਼ਿਸ਼ ਕਰਦੇ ਕਰਦੇ ਅਚਾਨਕ ਹਟ ਜਾਂਦੇ ਹਨ .ਅਚਾਨਕ ਤੁਰਦੇ ਤੁਰਦੇ ਰਸਤਾ ਬਦਲ ਲੈਣਾ ਕੁਝ ਅਜਿਹਾ ਕਰਨਾ ਜੋ ਤੁਹਾਡੇ ਲਕਸ਼ ਤੁਹਾਡੀ ਜਿੰਦਗੀ ਤੇ ਹਮੇਸ਼ਾ ਲਈ ਅਸਰ ਛੱਡ ਦੇਵੇ .
ਇਸ ਲਈ ਦੋਸਤੋ ਕੋਸ਼ਿਸ਼ ਕਰਦੇ ਰਹੋ ਸਫਲਤਾ ਤੁਹਾਡੇ ਆਸ ਪਾਸ ਹੈ …ਆਪਣੇ ਰਾਹ ਤੇ ਖੁੱਲੀਆਂ ਅੱਖਾਂ ਤੇ ਧਿਆਨ ਨਾਲ ਚਲਦੇ ਰਹੋ …
ਮੇਰੀ website ਤੇ ਤੁਹਾਡਾ ਸੁਆਗਤ ਹੈ .