ਫੇਸਬੁੱਕ ਡਾਟਾ ਚੋਰੀ ਦਾ ਮਸਲਾ

   (Share and Forward this Post to reach maximum )

fbਜੇਕਰ ਤੁਸੀਂ ਕਦੇ ਆਨਲਾਇਨ ਖਰੀਦਦਾਰੀ ਕਰਨ ਲਈ ਕਿਸੇ ਵੈੱਬਸਾਈਟ ਤੇ ਕੁਝ ਸਰਚ ਕੀਤਾ ਹੋਵੇਗਾ . ਤਾਂ ਉਸਤੋਂ ਬਾਅਦ ਤੁਸੀਂ ਆਪਣੀ ਫੇਸਬੁੱਕ ਦੀਆਂ ਪੋਸਟਾਂ ਵਿੱਚ ਉਸੇ ਉਤਪਾਦ ਲਈ ਵਿਗਿਆਪਨ ਦੇਖੇ ਹੋਣਗੇ . ਇਹ ਇੱਕ ਵਿਗਿਆਪਨ ਦੇ ਤੌਰ ਤੇ ਜਾਂ ਇੱਕ ਪੋਸਟ ਦੇ ਤੌਰ ਤੇ ਤੁਹਾਨੂੰ ਦਿਖੇ ਹੋਣਗੇ .
ਇਸਦਾ ਭਾਵ ਇਹ ਹੈ ਕਿ ਤੁਸੀਂ ਜੋ ਵੀ ਇੰਟਰਨੈਟ ਤੇ ਕਰਦੇ ਹੋ ਉਸਨੂੰ ਟ੍ਰੈਕ ਕੀਤਾ ਜਾ ਰਿਹਾ . ਉਸੇ ਦੇ ਅਨੁਸਾਰ ਤੁਹਾਨੂੰ ਜਾਣਕਾਰੀ ਪਰੋਸੀ ਜਾ ਰਹੀ ਹੈ .
ਫੇਸਬੁੱਕ ਵੀ ਇੰਝ ਹੀ ਕਰਦਾ ਹੈ . ਉਹ ਤੁਹਾਡੇ ਵਿਵਹਾਰ ਅਨੁਸਾਰ ਤੁਹਾਡੀ ਫੀਡ ਨਿਯੰਤਰਿਤ ਕਰਦਾ ਹੈ .ਇਥੇ ਤੱਕ ਤਾਂ ਠੀਕ ਹੈ ਪ੍ਰੰਤੂ ਜੇਕਰ ਇਸੇ ” ਵਿਵਹਾਰਿਕ ਡਾਟਾ” ਨੂੰ ਅੱਗੇ ਵੇਚ ਦਿੱਤਾ ਜਾਵੇ ਫੇਰ ਕਿ ਹੋਵੇਗਾ ?
ਤੁਹਾਡਾ ਇੱਕ ਡਿਜਿਟਲ ਪ੍ਰੋਫਾਇਲ ਬਣੇਗਾ . ਉਸ ਪ੍ਰੋਫਾਇਲ ਨਾਲ ਮਿਲਦੇ ਜੁਲਦੇ ਹੋਰ ਵੀ ਹਜਾਰਾਂ ਲੋਕਾਂ ਨੂੰ ਗਰੁੱਪ ਕੀਤਾ ਜਾਵੇਗਾ
ਫਿਰ ਇਸ ਗਰੁੱਪ ਨੂੰ ਟਾਰਗੇਟ ਕਰਕੇ ਅਜਿਹਾ ਡਾਟਾ ਤਿਆਰ ਕੀਤਾ ਜਾਵੇਗਾ ਜਿਸ ਨਾਲ ਤੁਹਾਡੇ ਵਿਵਹਾਰ ਦਾ ਨੂੰ ਬਦਲਿਆ ਜਾ ਸਕੇ ਜਾਂ ਫਿਰ ਉਸਦਾ ਲਾਭ ਉਠਾਇਆ ਜਾ ਸਕੇ .
ਕਿਂਵੇ :-
ਮੰਨ ਲਵੋ ਤੁਸੀਂ ਪਾਰਟੀ A ਨੂੰ ਪਸੰਦ ਕਰਦੇ ਹੋ ਤੇ ਉਸ ਲਈ ਵੋਟ ਕਰਨਾ ਚਾਹੁੰਦੇ ਹੋ .
ਇਸਦਾ ਪਤਾ ਪਾਰਟੀ B ਤੁਹਾਡੇ ਇਸ ‘ਵਿਵਹਾਰਿਕ ਡਾਟਾ ” ਤੋਂ ਪਤਾ ਕਰ ਲੈਂਦੀ ਹੈ .
ਤਾਂ ਤੁਹਾਡਾ ਮੰਨ ਬਦਲਣ ਲਈ ਤੁਹਾਡੇ ਸਾਹਮਣੇ B ਦੀ ਦਿੱਖ ਵਧੀਆ ਦਿਖਾਣ ਵਾਲਾ ਅਤੇ A ਨੂੰ ਘਟੀਆ ਦਿਖਾਣ ਵਾਲੀਆਂ ਪੋਸਟਾਂ ਆਉਂਗੀਆਂ . ਜਿਸ ਨਾਲ ਤੁਹਾਡਾ ਨਜਰੀਆ ਬਦਲ ਜਾਵੇ .
ਇੱਕ ਤਰੀਕੇ ਤੁਹਾਡਾ ਦਿਮਾਗ ਨੂੰ ਕੰਟਰੋਲ ਕੀਤਾ ਜਾਵੇਗਾ .
ਫੇਸਬੁੱਕ ਨੇ ਕੈਂਬਰਿਜ ਯੂਨਿਵਰਸਿਟੀ ਦੇ ਇੱਕ ਪ੍ਰੋਫੈਸਰ ਨੂੰ ਇਹ ਡਾਟਾ ਇੱਕਠਾ ਕਰਨ ਦੀ ਇਜ਼ਾਜਤ ਦਿੱਤੀ . ਜਿਸਨੇ ਬਾਅਦ ਵਿੱਚ ਸਾਰੇ ਡਾਟੇ ਨੂੰ ਕੈਂਬਰਿਜ ਐਨਾਂਲਿਟਾ ਨਾਮਕ ਕੰਪਨੀ ਨੂੰ ਵੇਚ ਦਿੱਤਾ .
ਉਸਨੇ ਇਸੇ ਡਾਟਾ ਨੂੰ ਵਰਤਕੇ ਅਮਰੀਕੀ ਚੋਣਾਂ ਸਮੇਂ ਟ੍ਰੁੰਪ ਦੇ ਹੱਕ ਵਿੱਚ ਵਰਤਿਆ ਭਾਵ ਵਿਰੋਧੀਆਂ ਦੇ ਮਨ ਨੂੰ ਬਦਲਣ ਲਈ ਟ੍ਰੁੰਪ ਪੱਖੀ ਤੇ ਹਿਲੇਰੀ ਵਿਰੋਧੀ ਝੂਠਾ ਤੇ ਸੱਚਾ ਪ੍ਰਚਾਰ ਕਰਕੇ ਚੋਣਾਂ ਨੂੰ ਪ੍ਰਭਾਵਿਤ ਕੀਤਾ .
ਝੂਠੀਆਂ ਖਬਰਾਂ (ਫੇਕ ਨਿਊਜ ) ਬਣਾਂ ਕੇ ਉਸਨੂੰ ਫੈਲਾ ਕੇ ਲੋਕਾਂ ਨੂੰ ਆਪਣੇ ਪੱਖ ਵਿੱਚ ਕਰਨ ਦਾ ਇੱਕ ਤਰੀਕਾ ਸਾਬਿਤ ਹੋਇਆ .
ਇਹੀ ਹੋਇਆ ਬ੍ਰਤਾਨੀਆਂ ਦਾ ਯੂਰਪੀਨ ਯੂਨੀਅਨ ਤੋਂ ਬਾਹਰ ਹੋਣ ਸਮੇਂ .. ਉਦੋਂ ਵੀ ਇਸਨੂੰ ਉਸਦੇ ਨਾਲ ਨਤੀਜਾ ਪ੍ਰਭਾਵਿਤ ਕੀਤਾ ਗਿਆ .
ਇਸ ਕੰਪਨੀ ਤੋਂ ਬਿਨਾ ਹਜਾਰਾਂ Apps ਹਨ ਜਿਹਨਾਂ ਨੂੰ ਅਸੀਂ ਫੇਸਬੁੱਕ ਦੇ ਡਾਟਾ ਨੂੰ ਵਰ੍ਤਨ ਦੀ ਇਜਾਜਤ ਦਿੰਦੇ ਹਾਂ ..
” ਜਿਵੇਂ ” ਤੁਸੀਂ ਵੇਖਦੇ ਹੋ ਤੁਹਾਡੀ ਸ਼ਕਲ ਕਿਸ ਐਕਟਰ ਨਾਲ ਮਿਲਦੀ ਹੈ ”
ਇਹ apps ਵੀ ਤੁਹਾਡਾ ਡਾਟਾ ਚੋਰੀ ਕਰਦੀਆਂ ਹਨ ਤੇ ਅੱਗੇ ਵੇਚਦੀਆਂ ਹਨ ਤੇ ਤੁਹਾਨੂੰ ਉਸ ਅਨੁਸਾਰ ਸਮਗਰੀ ਪੇਸ਼ ਕੀਤੀ ਜਾਂਦੀ ਹੈ .
ਇਸ ਤਰੀਕੇ ਕਿਸੇ ਕਿਸੇ ਨੂੰ ਦੇਸ਼ ਖਿਲਾਫ਼ ਭੜਕਾ ਕੇ ਅਸ਼ਾਂਤੀ ਪੈਦਾ ਕੀਤਾ ਜਾ ਸਕਦਾ ਕਿਸੇ ਨੂੰ ਆਤੰਕੀ ਸੰਗਠਨ ਚ ਲਿਜਾਇਆ ਜਾ ਸਕਦਾ ਕਿਸੇ ਨੂੰ ਦੰਗੇ ਲਈ ਵੀ ਉਕਸਾਇਆ ਜਾ ਸਕਦਾ .
ਭਾਵ ਇਨਸਾਨ ਨੂੰ ਸਮੁੰਦਰੋ ਪਾਰ ਬੈਠਾ ਇੱਕ ਸਕ੍ਸ਼ ਰੋਬੋਟ ਵਾਂਗ ਕੰਟਰੋਲ ਕਰ ਸਕਦਾ ਹੈ .
ਅਜਿਹੀ ਸਮੱਗਰੀ ਤਿਆਰ ਕਰਨ ਲਈ ਬਾਕਾਇਦਾ ਮਨੋਵਿਗਿਆਨਿਕਾਂ ਦੀਆਂ ਸੇਵਾਵਾਂ ਲਈਆਂ ਜਾਂਦੀਆਂ ਹਨ .
ਇਸ ਤਰਾਂ ਤੁਹਾਡੇ ਵਿਵਹਾਰਿਕ ਡਾਟਾ ਨੂੰ ਨਾ ਸਿਰਫ ਸਮਾਜਿਕ ਆਰਥਿਕ ਤੇ ਰਾਜਨੀਤਿਕ ਤੌਰ ਤੇ ਗਲਤ ਤਰੀਕੇ ਵਰਤਿਆ ਜਾ ਰਿਹਾ ਹੈ ਸਗੋਂ ਤੁਹਾਨੂੰ ਬੇਲੋੜੇ ਬੇਫਜੂਲ ਉਤਪਾਦਾਂ ਪ੍ਰਤੀ ਉਤਸ਼ਾਹਿਤ ਵੀ ਕੀਤਾ ਜਾ ਰਿਹਾ ਹੈ . ਜਿਸਨੂੰ ਵੱਡੀਆਂ ਉਤਪਾਦ ਕੰਪਨੀਆਂ ਆਪਣੇ ਹਿੱਤਾਂ ਲਈ ਵਰਤ ਰਹੀਆਂ ਹਨ .
ਰਾਜਨੀਤਿਕ ਤੇ ਵਿਚਾਰਧਾਰਕ ਵਿਰੋਧੀਆਂ ਨੂੰ ਪੈਸੇ ਦੇ ਜ਼ੋਰ ਨਾਲ ਖਤਮ ਕੀਤਾ ਜਾ ਸਕਦਾ ਹੈ .
ਅਮਰੀਕਾ ਤੇ ਬਰਤਾਨੀਆ ਦੇ ਚੋਣਾਂ ਚ ਇਸਦੀ ਦਖਲ ਨੂੰ ਸਹਿਜੇ ਹੀ ਸਮਝਿਆ ਜਾ ਸਕਦਾ ਹੈ ਕਿਉਂਕਿ ਦੋਨੋ ਜਗਾਹ ਸਹਿਰੀ ਤੇ ਜਿਆਦਾ ਵਿਕਸਤ ( ਜਿਥੇ ਇੰਟਰਨੇਟ ਦੀ ਪਹੁੰਚ ਜਿਆਦਾ ਹੈ ) ਉਸ ਨਤੀਜੇ ਨੂੰ ਚੁਣਿਆ ਜੋ ਪੇਂਡੂ ਤੇ ਘੱਟ ਵਿਕਸਤ ( ਇੰਟਰਨੇਟ ਦੀ ਪਹੁੰਚ ਦੇ ਮਾਮਲੇ ਚ ) ਦੇ ਬਿਲਕੁਲ ਉਲਟ ਰਿਹਾ .
ਭਾਰਤ ਵਿੱਚ ਵੀ ਰਾਜਨੀਤਿਕ ਪਾਰਟੀਆਂ ਨੇ ਇਹਨਾਂ ਕੰਪਨੀਆਂ ਤੋਂ ਸੇਵਾਵਾਂ ਲਈਆਂ ਹਨ .
ਇਥੇ ਇਸਨਾਲ ਵਧੇਰੇ ਆਸਾਨੀ ਨਾਲ ਲੋਕਾਂ ਨੂੰ ਪ੍ਰਭਾਵਿਤ ਕੀਤਾ ਜਾ ਸਕਦਾ ਹੈ ਕਿਉਕਿ ਭਾਰਤੀ ਇੰਟਰਨੇਟ ਪ੍ਰਤੀ ਸਮਝ ਲਈ ਅਨਪੜ ਹੀ ਹਨ . ਜਿਥੇ ਹਜਾਰਾਂ ਲੋਕ FBB ਟਾਈਪ ਕਰਕੇ ਇਹ ਵੇਖ ਰਹੇ ਹੋਣ ਕਿ ਉਹਨਾਂ ਦਾ ਖਾਤਾ ਸੁਰੱਖਿਤ ਹੈ ਜਾਂ ਨਹੀਂ ਓਥੇ ਉਹਨਾਂ ਨੂੰ ਵਰਤਣਾਂ ਹੋਰ ਵੀ ਆਸਾਨ ਹੈ .
ਆਖਿਰੀ ਗੱਲ ਡਿਜਿਟਲ ਦੁਨੀਆਂ ਚ ਜੋ ਤੁਹਾਨੂੰ ਨਜਰ ਆ ਰਿਹਾ ਹੈ ਉਹਦੇ ਵਿੱਚ ਜਿਆਦਾ ਕੁਝ ਝੂਠ ਤੇ ਫਰੇਬ ਹੈ .

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

Connecting to %s