–
ਕਿਤਾਬਾਂ CSAT ਲਈ ਉਹ ਰਹਿਣਗੀਆਂ ਜੋ ਮੈਂ ਕੱਲ ਦੱਸ ਦਿਤੀਆਂ ਹਨ ।ਪੋਸਟ ਵਿੱਚ . GS ਲਈ ਜਿਸ ਜਿਸ ਕਲਾਸ ਦੀ NCERT ਕਹੀ ਹੈ ਦਸਵੀਂ ਤੱਕ ਪੰਜਾਬ ਬੋਰਡ ਦੀ ਕਿਤਾਬ ਲੈ ਲਓ ਉਸ ਦੀ ਜਗਾਹ ।
ਬਾਰਵੀਂ ਤੱਕ ਦੀਆਂ ਸਭ NCERT ਪੰਜਾਬੀ ਮਾਧਿਅਮ ਚ ਮਿਲ ਜਾਣਗੀਆਂ ਪੰਜਾਬ ਬੋਰਡ ਦੀ ਸਾਈਟ ਤੇ ਵੀ ਪਈਆਂ ਨੇ ਕਿਤਾਬਾਂ ।
ਗਿਆਰਵੀਂ ਤੇ ਬਾਰਵੀਂ ਲਈ ਕਲਿਆਣੀ ਪਬਲੀਕੇਸ਼ਨ ਦੀਆਂ ਅਰਥ ਸ਼ਾਸਤਰ ਦੀਆਂ ਕਿਤਾਬਾਂ ਪੰਜਾਬੀ ਚ ਮਿਲ ਜਾਣਗੀਆਂ ।
ਸਿਲੇਬਸ ਬਿਲਕੁਲ NCERT ਵਰਗਾ ਹੈ।
ਛੇਂਵੀ ਤੋਂ ਬਾਰਵੀਂ :- ਇਤਿਹਾਸ ਤੇ ਭੂਗੋਲ
ਅਠਵੀ ਤੋਂ 10ਵੀੰ :- ਸਾਇੰਸ
ਅਰਥਸ਼ਾਸਤਰ ਕਲਿਆਣੀ ਪਬਲੀਕੇਸ਼ਨ ਗਿਆਰਵੀ ਤੇ ਬਾਰਵੀ
ਪੋਲੀਟੀ :- BS BADYAL ਦੀ indian poltical system
ਸੰਸਾਰ ਦੇ ਇਤਿਹਾਸ ਲਈ :- ਬੀਏ ਭਾਗ ਤੀਜਾ ਦੇ ਦੋਨੋਂ ਪਾਰਟ
ਵਾਤਾਵਰਨ ਲਈ ਵੀ ਪੰਜਾਬ ਬੋਰਡ ਦੀਆਂ ਕਿਤਾਬਾਂ
ਰੋਜ ਦਾ ਅਖਬਾਰ ਅੰਗ੍ਰੇਜ਼ੀ ਹੀ ਪੜੋ ਤੇ ਅਨੁਵਾਦ ਕਰੋ .
UPSC ਅਤੇ PCS ਦੇ ਪੁਰਾਣੇ ਪੇਪਰ ਕਰੋ ਹੱਲ ਜੀ ਐੱਸ ਵੀ ਅਤੇ ਸੀਸੈਟ ਦੋਵੇਂ .
ਬਾਕੀ ਰੀਜਨਿੰਗ ਲਈ ਆਰ ਐੱਸ ਅਗਰਵਾਲ , ਹਿਸਾਬ ਲਈ ਐਮ Tyra ਕੀਤੀ ਜਾ ਸਕਦੀ ਹੈ .
PU ਦੀ BA ਦੇ ਤਿੰਨ ਸਾਲਾਂ ਹਿਸਟਰੀ ਦੀਆਂ ਕਿਤਾਬਾਂ ਵੀ ਲੈ ਸਕਦੇ ਹੋ .
ਪੰਜਾਬੀ ਚ ਟੈਕਨੀਕਲ ਸ਼ਬਦਾਂ ਦਾ ਅਨੁਵਾਦ ਕਰਕੇ ਨਾਲ ਨਾਲ ਨੋਟਸ ਬਣਾਈ ਜਾਓ।
ਬਾਕੀ ਸਾਈਟਸ ਤੇ ਮੈਟੀਰੀਅਲ ਵੀ ਅੰਗਰੇਜ਼ੀ ਚ ਹੀ ਹੈ ।ਪਰ pseb ਦੀਆਂ ਕਿਤਾਬਾਂ ਪੜ ਕੇ ਤੇ ਬਾਕੀ ਕਿਤਾਬਾਂ ਚੋ ਕਾਫੀ ਹੈਲਪ ਮਿਲ ਜਾਏਗੀ । ਉਹਦੇ ਨਾਲ ਨੋਟਸ ਬਣ ਜਾਣਗੇ।
prelims ਚ ਜ਼ਿਆਦਾ ਔਖਾ ਨਹੀਂ ਹੁੰਦਾ ਕਿਉਂਕਿ objective ਟਾਈਪ ਹੈ। ਅਸਲ ਸਮੱਸਿਆ ਮੇਨਜ ਹੀ ਹੈ ਕਿਉਕਿ ਤੁਹਾਨੂੰ ਮਿਹਨਤ ਕਰਨੀ ਪੈਣੀ ਅਨੁਵਾਦ ਵਗੈਰਾ ਦੇ।
ਕਿਉਕਿ ਮੇਨਜ ਕਰੰਟ ਬੇਸਡ ਹੀ ਹੋਏਗਾ ।
ਇਸ ਲਈ ਜਿੰਨਾ ਅੰਗਰੇਜ਼ੀ ਚ ਆਰਟੀਕਲ ਪੜ ਕੇ ਪੰਜਾਬੀ ਚ ਕਰੋਗੇ । ਓਨਾ benefit ਹੋਏਗਾ।
ਸ਼ੁਰੂ ਵਿੱਚ ਔਖਾ ਪਰ ਹੌਲੀ ਹੌਲੀ ਆਸਾਨ ਹੋਏਗਾ ।
ਸ਼ੁਰੂ ਉਹੀ ਕਿਤਾਬਾਂ ਤੋਂ ਹੀ ਕਰੋ ।ਜੋ ਉੱਪਰ ਦਿੱਤੀਆਂ ਹੋਈਆਂ ਹਨ ।
ਬਾਕੀ ਕੋਈ ਹੋਰ ਦੋਸਤ ਇਸ ਮਸਲੇ ਚ ਸਲਾਹ ਦੇਣ ਚਾਹੇ ਦੇ ਸਕਦਾ ਮੈਂ ਪੋਸਟ ਵਿੱਚ ਸ਼ਾਮਿਲ ਕਰ ਲਵਾਂਗਾ ।
ਤੇ ਇਸੇ ਪੋਸਟ ਵਿੱਚ ਅੱਪਡੇਟ ਮਿਲਦੀ ਰਹੇਗੀ .
ਪੰਜਾਬ ਬੋਰਡ ਦੀਆਂ ਕਿਤਾਬਾਂ ਤੁਸੀਂ http://www.pseb.ac.in/ebooks ਤੋਂ ਡਾਉਨਲੋਡ ਕਰ ਸਕਦੇ ਹੋ .
ਮੈਂ ਇੱਕ ਟੈਲੀਗ੍ਰਾਮ ਚੈਨਲ ਬਣਾਇਆ ਸੀ ਜਿਸ ਵਿਚ ਕਈ ਸਾਰੀਆਂ ਕਿਤਾਬਾਂ ਹਨ .
ਲਿੰਕ ਹੈ https://t.me/joinchat/AAAAAFLZmtAYYongRk2wEQ
ਬਾਕੀ ਪੋਸਟਾਂ ਇਥੇ ਦੇਖਦੇ ਰਹੋ .
for Previous Year Question Papers click Previous Year Papers