
#Analysis #Inspector #PPSC #Cooperative #Exam
ਕੋ ਅਪੇਰਾਟਿਵ ਵਾਲੇ ਪੇਪਰ ਦੀ ਗੱਲ ਕਰਨ ਲੱਗੇ ਹਾਂ .
ਪੇਪਰ ਨੂੰ ਲੈ ਕੇ ਅਲਗ ਅਲਗ ਵਿਚਾਰ ਹਨ . ਕੁਝ ਕਹਿੰਦੇ ਸੌਖਾ ਸੀ ਕੁਝ ਕਹਿੰਦੇ ਔਖਾ . ਪਰ ਔਖੇ ਸੌਖੇ ਦੀ ਗੱਲ ਛੱਡ ਵੀ ਦੀਏ ਤਾਂ ਵੀ ਇੱਕ ਗੱਲ ਨਾਲ ਮੈਂ ਸਹਿਮਤ ਹਾਂ ਕਿ ਪੇਪਰ ਲੰਮਾ ਸੀ ਕੋਈ ਵੜੇਵੇਂ ਖਾਨਾ ਹੀ ਨਿੱਤਰਿਆ ਹੋਊ ਜਿਹਨੇ ਸਾਰੇ ਪ੍ਰਸ਼ਨ ਹਾਲ ਕਰਕੇ ਹੀ ਕੀਤੇ ਹੋਣਗੇ .
ਸੌਖਾ ਲੱਗਣ ਦੇ ਕਾਰਨ ਦੋ ਹਨ :-
1.ਪੇਪਰ ਦੀ GK ਪਿੱਛਲੇ ਪੇਪਰਾਂ ਚੋ ਸੀ .50% ਦੇ ਕਰੀਬ ਪ੍ਰਸ਼ਨ ਸਿਧੇ UPSC ਦੇ ਪੇਪਰਾਂ ਚੋ ਸੀ .ਕਰੰਟ ਸੌਖਾ ਸੀ . ਤੇ ਪੰਜਾਬ GK ਦੇ ਪ੍ਰਸ਼ਨ ਵੀ ਰਿਪੀਟ ਸੀ .
ਜਿਹਨਾਂ ਨੇ ਮੇਰੀ ਸਲਾਹ ਮੰਨ ਕੇ UPSC ਦੇ ਪਿੱਛਲੇ ਪੇਪਰ ਕਰ ਲੈ ਸੀ . ਉਹ ਫਾਇਦੇ ਚ ਰਹੇ ਹੋਣਗੇ .ਜਿਹੜੇ ਪਹਿਲਾਂ ਹੀ ਤਿਆਰੀ ਕਰ ਰਹੇ upsc/pcs ਉਹਨਾਂ ਨੂੰ ਵੀ ਫਾਇਦਾ ਹੋਇਆ ਹੋਊ .
2. ਰੀਜਨਿੰਗ ਦੀ ਵੀ ਇਹੋ ਗੱਲ ਹੈ .20 ਕੁ ਪ੍ਰਸ਼ਨ upsc ਚੋਂ ਸੀ . ਬਾਕੀ RS Aggarwal ਵਿਚੋਂ .ਕੁਝ ਇਥੇ ਵੀ ਪੰਜਾਬ ਦੇ ਪੁਰਾਣੇ ਪੇਪਰਾਂ ਚੋਂ ਰਿਪੀਟ ਸੀ .
ਇਥੇ ਵੀ ਮੇਂ ਸਲਾਹ ਦਿੱਤੀ ਸੀ ਕਿ RS Aggarwal ਕਰੋ ਓਨ੍ਨੇ ਓਨ੍ਨੇ ਪ੍ਰਸ਼ਨ ਕਰੀ ਜਾਓ ਜਿਹੜੇ ਪਹਿਲਾਂ ਕਿਸੇ ਸਾਲ ਚ ਆਏ ਹੋਏ ਹਨ .
ਜਿਸਨੇ ਵੀ ਕਿਤੇ ਫਾਇਦੇ ਚ ਰਹੇ .
ਇਹ ਅਸਲ ਕਾਰਨ ਹੈ ਪੇਪਰ ਸੌਖਾ ਜਾਂ ਔਖਾ ਲੱਗਣ ਦਾ .
ਪਰ ਪੇਪਰ ਲੰਮਾ ਸੀ ਕੋਈ ਸ਼ੱਕ ਨਹੀਂ …..
ਇਸ ਪੇਪਰ ਵਿੱਚ ਤੁਹਾਨੂੰ ਨੰਬਰਾਂ ਦੀ ਵੇਰੀਏਸ੍ਹਨ ਬਹੁਤ ਮਿਲੇਗੀ .
ਹੁਣ ਆਉਂਦੇ ਹਾਂ ਇੱਕ ਐਵਰੇਜ ਬੰਦੇ ਦੇ ਸਕੋਰ ਉੱਤੇ
:-
ਜੀਕੇ ਵਿਚੋਂ 35 ਦੇ ਕਰੀਬ ਪ੍ਰਸ਼ਨ ਜੋ upsc ਚ ਨਹੀਂ ਸੀ ਸਭ ਨੇ ਲਗਪਗ 30 ਸਹੀ ਕੀਤਾ .upsc ਵਾਲਿਆਂ 35 ਵਿਚੋਂ ਵੀ 25 ਪ੍ਰਸ਼ਨ ਸੌਖੇ ਕੀਤੇ ਜਾ ਸਕਦੇ ਸੀ .
ਕੁੱਲ ਮਿਲਾ ਕੇ ਜੀਕੇ ਵਿਚੋਂ 45 ਪ੍ਰਸ਼ਨ ਹਰ ਇੱਕ ਦੇ ਠੀਕ ਹੋਣਗੇ .
ਪਰ ਜਿਸਦੇ ਵੀ 50 ਤੋਂ ਜਿਆਦਾ ਠੀਕ ਨੇ ਸਮਝੋ ਤੁਸੀਂ ਵਧੀਆ ਤਿਆਰੀ ਕੀਤੀ ਹੋਈ ਹੈ .
ਜੀਕੇ ਦੇ 100 ਪ੍ਰਸ਼ਨਾਂ ਚੋਂ ਜਿਆਦਾ ਤੋਂ ਜਿਆਦਾ ਬਿਲਕੁਲ 90 ਕੀਤੇ ਜਾ ਸਕਦੇ ਸੀ. ਕਿਉਕਿ 90 ਪ੍ਰਸ਼ਨ ਜਿਸਨੇ ਵੀ ਸਾਲਵ ਕਰਕੇ ਹੱਲ ਕੀਤੇ ਉਹ ਹੀਰੋ ਹੈ .ਬਾਕੀ ਤੁੱਕੇ ਲਗਾ ਕੇ ਵੀ 4 ਕੁ ਠੀਕ ਹੋ ਜਾਣਗੇ .
ਕੁੱਲ ਮਿਲਾ ਕੇ 85 ਸਭ ਤੋਂ ਵਧੀਆ ਪ੍ਰਫੋਰਮ ਕਰਨ ਵਾਲਾ ਹੋਏਗਾ .
ਤੇ 70-75 ਐਵਰੇਜ
ਤਾਂ ਐਵਰੇਜ ਸਕੋਰ ਬਨੇਗਾ.
75+45 =120
ਤਾਂ ਕੱਟ ਆਫ਼ ਐਵਰੇਜ ਤੋਂ ਥੋੜਾ ਉੱਪਰ ਹੀ ਰਹਿੰਦੀ ਤਾਂ 125 ਦੇ ਨੇੜੇ ਰਹੇਗੀ .
130 ਤੋਂ ਉੱਪਰ ਵਾਲਾ ਆਪਣੇ ਆਪ ਨੂੰ ਸੁਰ੍ਖਿਤ ਮੰਨ ਸਕਦਾ ਹੈ .
ਟਾਪਰ ਦੇ ਨੰਬਰ 90+60 =150 ਦੇ ਨੇੜੇ ਰਹਿਣਗੇ .
ਜਿਸਦੇ ਵੀ ਗਰੁੱਪ ਚ ਹੁਣ 150 ਸਹੀ ਹੋ ਰਹੇ ਹਨ ਉਹ ਭਾਰਤ ਰਤਨ ਦਾ ਹੱਕਦਾਰ ਹੈ ਜੇ ਝੂਠ ਬੋਲਿਆ ਤਾਂ ਲਾਹਨਤਾਂ ਦਾ ਬਾਅਦ ਵਿੱਚ ਪਰ ਇਸ ਦੇ ਆਸ ਪਾਸ ਘੱਟ ਹੀ ਹੋਣਗੇ .
ਸਭ ਤੋਂ ਵੱਧ ਜਣੇ 115-125 ਚ ਹੋਣਗੇ .
ਬਾਕੀ ਲਈ ਤੁਸੀਂ 10 -10 ਨੰਬਰ ਘਟਾ ਦਵੋ
BC ਲਈ 115
SC ਲਈ 105
SC (M &ਬ) 95 ਦੇ ਆਸ ਪਾਸ ਕੱਟ ਆਫ਼ ਰਹਿਣ ਦੇ ਆਸਾਰ ਹਨ .
ਬਾਕੀ ਅਗਲੇ ਪੇਪਰਾਂ ਦੀ ਤਿਆਰੀ ਕਰੋ
ਪੀ ਸੀ ਐੱਸ ਵਾਲੇ ਪੁਰਾਣੇ ਪੇਪਰ ਤੇ ਆਰ ਐੱਸ ਅਗਰਵਾਲ ਨਾ ਛੱਡਿਓ .
ਬਾਕੀ ਟਾਈਮ ਦੱਸੂ …….
ਮੇਰੇ ਵਾਲੀ ਕੀ ਵਿੱਚ ਰੀਜਨਿੰਗ ਦੇ 4-5 ਉੱਤਰ ਗਲਤ ਹਨ . ਬਾਕੀ ਸਹੀ ਉਸ ਲਈ ਮਾਫ਼ੀ .
ਜਿਹਨਾਂ ਨੇ ਪੇਪਰ ਨਹੀਂ ਦਿੱਤਾ ਉਹ ਜਰੂਰ ਇਸਨੂੰ ਸਾਲਵ ਕਰਨ ਜਿਸਨੇ ਦਿੱਤਾ ਜਿਹੜੇ ਪ੍ਰਸ਼ਨ ਰਹਿਗੇ ਸੀ ਉਹ ਹੱਲ ਕਰਲੋ .
ਧਨਵਾਦ.
ਇਹ ਤਿੰਨ ਜੂਨ ਤੋਂ ਪਹਿਲਾਂ ਕਿਸੇ ਪੇਪਰ ਵਾਰੇ ਆਖਿਰੀ ਪੋਸਟ ਹੈ ਬਾਕੀ ਉਸਤੋਂ ਬਾਅਦ .
ਹਾਂ ਇੱਕ ਸਫਲਤਾ ਅਸਫਲਤਾ ਤੇ ਲਿਖਣੀ ਹੈ ਪੋਸਟ ਉਹ ਲਿਖਾਗਾ ਅੱਜ ਜਾਂ ਕੱਲ ਵਿੱਚ