ਪਰਵਾਸ ਮੁੱਢ ਕਦੀਮ ਤੋਂ ਚਲਦਾ ਆ ਰਿਹਾ ਵਰਤਾਰਾ ਹੈ। ਅੱਜ ਦੇ ਪਰਵਾਸ ਦਾ ਮੁੱਢ-ਕਦੀਮੀਂ ਪਰਵਾਸ ਨਾਲੋਂ ਫ਼ਰਕ ਇਹ ਹੈ ਕਿ ਪਹਿਲੇ ਵਿੱਚ ਪੂਰਾ ਕੁਨਬਾ ਪਰਵਾਸ ਕਰਦਾ ਸੀ ਅਤੇ ਅੱਜ ਇਕੱਲਾ ਬੰਦਾ ਦੂਜੀ ਧਰਤੀ ’ਤੇ ਜਾ ਬਹਿੰਦਾ ਹੈ ਜਿੱਥੋਂ ਦੇ ਸੱਭਿਆਚਾਰ ਨਾਲ ਉਸ ਦੀ ਕੋਈ ਸਾਂਝ ਨਹੀਂ ਹੁੰਦੀ। ਪਰਵਾਸ ਹਰ ਦੇਸ਼ ’ਚੋਂ ਨਿਰੰਤਰ ਹੁੰਦਾ ਰਹਿੰਦਾ ਹੈ। ਪੰਜਾਬੀਆਂ ਦੇ ਵਿਦੇਸ਼ਾਂ ਵਿੱਚ ਜਾ ਵਸਣ ਦੇ ਕਈ ਕਾਰਨ ਹਨ। ਉਨ੍ਹਾਂ ਵਿੱਚੋਂ ਮੁੱਢਲਾ ਘਰਾਂ ਦੀਆਂ ਤੰਗੀਆਂ ਦੂਰ ਕਰਨਾ ਸੀ, ਪਰ ਹੁਣ ਇਹ ਵਿਦੇਸ਼ੀ ਧਰਤੀ ਨੂੰ ਮਾਂ-ਭੂਮੀ ਬਣਾ ਲੈਣ ਤਕ ਫੈਲ ਗਿਆ ਹੈ। ਪੰਜਾਬ ਦਾ ਸਮਾਜਿਕ, ਧਾਰਮਿਕ, ਰਾਜਨੀਤਕ ਤੇ ਆਰਥਿਕ ਢਾਂਚਾ ਦੇਸ਼ ਆਜ਼ਾਦ ਹੋਣ ਦੇ ਸੱਤਰ ਸਾਲ ਬਾਅਦ ਵੀ ਬਦਲਿਆ ਨਹੀਂ ਹੈ। ਇਸ ਲਈ ਵਿਦੇਸ਼ਾਂ ਵੱਲ ਭੱਜਣਾ ਇਨ੍ਹਾਂ ਦੀ ਮਜਬੂਰੀ ਬਣ ਗਿਆ ਹੈ।
ਪੰਜਾਬੀਆਂ ਨੇ ਵਿਦੇਸ਼ਾਂ ਵਿੱਚ ਜਾ ਕੇ ਦੇਸ਼ ਵਿੱਚ ਨੀਵੇਂ ਤੋਂ ਨੀਵਾਂ ਸਮਝਿਆ ਜਾਂਦਾ ਕੰਮ ਵੀ ਕੀਤਾ ਹੈ ਤੇ ਮਿਹਨਤ ਤੇ ਇਮਾਨਦਾਰੀ ਨਾਲ ਮਾਣਯੋਗ ਅਹੁਦਿਆਂ ਤਕ ਰਸਾਈ ਕੀਤੀ। ਵਿਦੇਸ਼ੀ ਧਰਤੀਆਂ ਦਾ ਰਹਿਣ-ਸਹਿਣ ਪੰਜਾਬੀਆਂ ਦੇ ਅਨੁਕੂਲ ਨਹੀਂ ਸੀ, ਪਰ ਇਨ੍ਹਾਂ ਨੇ ਆਪਣੇ-ਆਪ ਨੂੰ ਉੱਥੋਂ ਦੇ ਵਾਤਾਵਰਨ ਅਨੁਸਾਰ ਢਾਲ ਲਿਆ। ਹੁਣ ਸਥਿਤੀ ਅਜਿਹੀ ਬਣ ਗਈ ਹੈ ਕਿ ਵਿਦੇਸ਼ਾਂ ਵਿੱਚ ਬੈਠੇ ਪੰਜਾਬੀਆਂ ਨੂੰ ਭਾਰਤੀ ਪੰਜਾਬ ਬਹੁਤ ਪੱਛੜਿਆ ਪ੍ਰਤੀਤ ਹੁੰਦਾ ਹੈ। ਉਹ ਪੰਜਾਬ ਪਰਤਣ ਦਾ ਮੋਹ ਤਿਆਗ ਚੁੱਕੇ ਹਨ। ਉਹ ਜਿੱਥੇ ਵੱਸਦੇ ਹਨ ਉਹੀ ਉਨ੍ਹਾਂ ਦਾ ਪੰਜਾਬ ਹੈ। ਅੱਜ ਪੰਜਾਬੀ ਦੀ ਕੋਈ ਇੱਕ ਟਕਸਾਲੀ ਭਾਸ਼ਾ ਤੇ ਸੱਭਿਆਚਾਰ ਨਹੀਂ ਰਿਹਾ। ਵਿਦੇਸ਼ਾਂ ਵਿੱਚ ਬੈਠੇ ਪੰਜਾਬੀਆਂ ਨੇ ਇਸ ਦੇ ਕਿੰਨੇ ਹੀ ਨਵੇਂ ਰੂਪ ਬਣਾ ਲਏ ਹਨ। ਉੱਥੇ ਵੱਖਰੀ ਤਰ੍ਹਾਂ ਦਾ ਪੰਜਾਬੀ ਸੱਭਿਆਚਾਰ ਪੱਲਰਣਾ ਸ਼ੁਰੂ ਹੋ ਗਿਆ ਹੈ।
1.ਪੈਰ੍ਰੇ ਅਨੁਸਾਰ ਪੰਜਾਬੀਆਂ ਦੇ ਪਰਵਾਸ ਦੇ ਕਾਰਨ ਹਨ .
1.ਘਰ ਦੀ ਆਰਥਿਕ ਤੰਗੀ .
2.ਖੇਤੀਬਾੜੀ ਦਾ ਲਾਹੇਵੰਦ ਧੰਦਾ ਨਾ ਰਹਿਣਾ
3.ਰਾਜਨੀਤਿਕ ਤੇ ਆਰਥਿਕ ਢਾਂਚਾ ਨਾ ਬਦਲਣਾ .
A) ਸਿਰਫ 1 ਤੇ 2
B) ਸਿਰਫ 1 ਤੇ 3
C) 1 2 ਅਤੇ 3
D) ਸਿਰਫ 1
2) ਪੈਰ੍ਰੇ ਅਨੁਸਾਰ ਸਹੀ ਕਥਨ ਹਨ .
1) ਅੱਜ ਸਾਰੇ ਹੀ ਪੰਜਾਬੀ ਵਿਦੇਸ਼ਾਂ ਚ ਮਾਨਯੋਗ ਅਹੁਦਿਆਂ ਤੇ ਪਹੁੰਚ ਚੁੱਕੇ ਹਨ .
2) ਵਿਦੇਸ਼ਾਂ ਚ ਬੈਠੇ ਪੰਜਾਬੀ ਪਛੜੇ ਪੰਜਾਬ ਨੂੰ ਬਦਲਣਾ ਚਾਹੁੰਦੇ ਹਨ .
A) 1 only
B) 2 only
C) both 1 and 2
D) None of the above
3.ਲੇਖਕ ਦੇ ਅਨੁਸਾਰ
A) ਪਰਵਾਸ ਇੱਕ ਸਰਵ ਵਿਆਪਕ ਵਰਤਾਰਾ ਹੈ .
B) ਪਰਵਾਸ ਦਾ ਕਾਰਨ ਸਿਰਫ ਆਰਥਿਕ ਤੰਗੀਆਂ ਹਨ .
C) ਪਰਵਾਸ ਮਗਰੋਂ ਵੀ ਵਿਅਕਤੀ ਦਾ ਮੋਹ ਸਭਿਆਚਾਰ ਤੇ ਭਾਸ਼ਾ ਨਾਲ ਜੁੜਿਆ ਰਹਿੰਦਾ ਹੈ .
D)ਪੰਜਾਬੀ ਅਜੇ ਵੀ ਆਪਣੇ ਆਪ ਨੂੰ ਵਿਦੇਸ਼ੀ ਵਾਤਾਵਰਨ ਚ ਢਾਲ ਨਹੀਂ ਸਕੇ .
2.ਪੁਸਤਕ ਅਜੋਕੇ ਬੰਦੇ ਦਾ ਸ਼ੌਕ ਸੰਵੇਦਨਾ ਤੇ ਸ਼ੈਦਾਅ ਨਹੀਂ ਰਹੀ। ਬਾਜ਼ਾਰ ਦੀ ਬਹੁਭਾਂਤੀ ਤੇ ਬਲਸ਼ਾਲੀ ਚਾਹਤ ਤੇ ਚੜ੍ਹਤ ਨੇ ਹਰ ਪ੍ਰਾਣੀ ਨੂੰ ਹਲਕਾਅ ਦਿੱਤਾ ਹੈ। ਅੰਦਰੂਨੀ ਖਿੱਚ, ਖੋਹ ਤੇ ਖੋਜ ਤੋਂ ਬੇਦਿਲ ਹੋਇਆ ਆਦਮੀ ਘਰਾਂ, ਹੱਟੀਆਂ, ਦਵਾਖਾਨਿਆਂ ਤੇ ਧਰਮ ਅਸਥਾਨਾਂ ਨੂੰ ਇਮਾਰਤੀ ਜਲੌਅ ਤੇ ਜਸ਼ਨ ਦਾ ਦਰਸ਼ਨੀ ਰੂਪ ਦੇਣ ਵਿੱਚ ਲੀਨ ਹੋ ਗਿਆ ਹੈ। ਪੁਸਤਕਘਰ ਵਿਰਲੇ ਤੇ ਵੀਰਾਨ ਹੋ ਜਾਣ ਦਾ ਸੰਤਾਪ ਹੰਢਾ ਰਹੇ ਹਨ। ਅਕਾਦਮਿਕ ਅਫ਼ਸਰਸ਼ਾਹੀ ਪੁਸਤਕ ਨਾਲੋਂ ਪੁਸਤਕ ਗਿਆਨ ਤੇ ਗਿਣਤੀਆਂ ਨੂੰ ਤਰਜੀਹ ਦੇਣ ਦਾ ਕਾਰਪੋਰੇਟ ਕਰਮ ਨਿਭਾਅ ਰਹੀ ਹੈ। ਕੈਦਿਆਂ ਤੇ ਕਿਤਾਬਾਂ ਨੂੰ ਪਿਆਰ ਕਰਨ ਦੀ ਰਵਾਇਤ ਨੂੰ ਪੌਂਡਾਂ, ਪਦਾਰਥਾਂ ਤੇ ਪਹੁੰਚਾਂ ਦੀ ਹੈਰਾਨੀਜਨਕ ਹੋੜ ਨੇ ਬੇਜਾਨ ਬਣਾ ਦਿੱਤਾ ਹੈ। ਵੱਡੇ ਵੱਡੇ ਘਰਾਂ ਵਿੱਚ ਸੌਣ ਕਮਰਿਆਂ ਨਾਲ ਜੁੜਵੇਂ ਗੁਸਲਖਾਨੇ ਤਾਂ ਬਣ ਗਏ, ਪਰ ਪੁਸਤਕਾਂ ਲਈ ਕੋਈ ਥਾਂ ਨਹੀਂ। ਪੰਜ ਸਿਤਾਰਾ ਰਸੋਈਆਂ, ਆਲੀਸ਼ਾਨ ਫਰਨੀਚਰ ਤੇ ਆਵਾਜਾਈ ਸਹੂਲਤਾਂ ਦੇ ਸ਼ਰੀਕੇਬਾਜ਼ ਦੰਗਲ ਤੇ ਦਹਿਸ਼ਤ ਨੇ ਪੁਸਤਕ ਨੂੰ ਆਸ਼ਰਮੀ ਵਸਤੂ ਘੋਸ਼ਿਤ ਕਰ ਦਿੱਤਾ ਹੈ। ਪੈਲੇਸਾਂ ਦੇ ਬਾਹਰ ਖੜ੍ਹੀਆਂ ਕਾਰਾਂ ਦਾ ਜੋਬਨ ਤੇ ਜਲੌਅ ਦੇਖ ਕੇ ਸਾਊ ਬੰਦਾ ਦਹਿਲ ਜਾਂਦਾ ਹੈ। ਪੈਲੇਸਾਂ ਦੀ ਅੰਦਰੂਨੀ ਝਲਕ ਤੇ ਝਾਤੀ ਕਿਰਸਾਨੀ ਖ਼ੁਦਕੁਸ਼ੀਆਂ ਦੀ ਚਿੰਤਾ ਤੇ ਮਾਂ-ਬੋਲੀ ਪ੍ਰਤੀ ਦਿਖਾਏ ਜਾ ਰਹੇ ਹੇਜ ਨੂੰ ਸ਼ਰਮਿੰਦਾ ਕਰਦੀ ਪ੍ਰਤੀਤ ਹੁੰਦੀ ਹੈ।
1.ਲੇਖਕ ਕਿਤਾਬਾਂ ਪ੍ਰਤੀ ਘਟੇ ਮੋਹ ਲਈ ਕਿਸਨੂੰ ਦੋਸ਼ੀ ਸਮਝਦਾ ਹੈ ?
1) ਬਾਜਾਰਵਾਦੀ ਚਾਹਤਾਂ
2)ਸੌਂਣ ਕਮਰਿਆਂ ਨਾਲ ਬਣੇ ਗੁਸਲਖਾਨੇ
3) ਅੰਦਰੂਨੀ ਖਿਚ ,ਖੋਹ ਤੇ ਖੋਜ ਦੀ ਮੌਜੂਦਗੀ
A) 1 only
B) 1 and 2 only
C) 1 and 3 only
D) 1 2 and 3
2.“ਲੀਨ ਹੋ ਜਾਣਾ “ ਕਿ ਹੈ ?
A) ਮੁਹਾਵਰਾ
B) ਅਖਾਣ
C )ਮੁਹਾਵਰਾ ਤੇ ਅਖਾਣ ਦੋਵੇਂ
D) ਦੋਵੇਂ ਹੀ ਨਹੀਂ
3.ਹੇਠ ਲਿਖਿਆ ਵਿਚੋਂ ਕਿਸਨੇ ਪੁਸਤਕਾਂ ਨੂੰ ਆਸ਼ਰਮੀ ਵਸਤਾਂ ਬਣਾ ਦਿੱਤਾ ਹੈ ?
1) ਪੰਜ ਸਿਤਾਰਾ ਰਸੋਈਆਂ
2) ਪਦਾਰਥਾਂ ਤੇ ਪਹੁੰਚਾਂ
3) ਆਵਾਜਾਈ ਸਹੂਲਤਾਂ
4) ਕਿਰਸਾਨੀ ਖ਼ੁਦਕੁਸ਼ੀਆਂ ਦੀ ਚਿੰਤਾ
A) ਸਾਰੇ 1 2 3 ਅਤੇ 4
B) 1 ਅਤੇ 2
C) 1 ਅਤੇ 3
D ) 2 ਅਤੇ 4
ਅੰਗਰੇਜ਼ੀ ਚ ਉਲਥਾਓ.
1. ਮੁੱਢ ਕਦੀਮ
2. ਸੰਵੇਦਨਾ
3. ਅਨੁਕੂਲ
4. ਤਰਜੀਹ
5. ਅਜੋਕੇ