ਪੈਰਾਗ੍ਰਾਫ ਨੂੰ ਹੱਲ ਕਰਨ ਲਈ ਕੁਝ ਜ਼ਰੂਰੀ ਨੁਕਤੇ :- ਇਹ ਨੁਕਤੇ ਸਿਰਫ ਪੰਜਾਬੀ ਨਹੀਂ ਸਗੋਂ ਅੰਗਰੇਜ਼ੀ ਪੈਰਾਗ੍ਰਾਫ ਚ ਵੀ ਤੁਹਾਡੇ ਕੰਮ ਆਉਣਗੇ।
1. ਤੁਹਾਡਾ ਉੱਤਰ ਪੁੱਛੇ ਗਏ ਪ੍ਰਸ਼ਨ ਦੇ ਅਨੁਸਾਰ ਹੋਣਾ ਚਾਹੀਦਾ ਹੈ। ਪ੍ਰਸ਼ਨ ਨੂੰ ਧਿਆਨ ਨਾਲ ਪੜ੍ਹੋ ਉੱਤਰ ਨੂੰ ਉਸ ਤੱਕ ਸੀਮਿਤ ਰੱਖੋ। ਜਿਵੇਂ “ਭਾਸ਼ਾ ਤੇ ਲਿੱਪੀ ” ਬਾਰੇ ਪੈਰਾਗ੍ਰਾਫ ਵਿੱਚ ਦੋ ਅਲਗ ਪ੍ਰਸ਼ਨ ਸੀ ਪਹਿਲੇ ਚ ਲੇਖਕ ਦੇ ਅਨੁਸਾਰ ਜੋ “ਅਸਲ ਵਿੱਚ ” ਵਿੱਚ ਹੈ। ਦੂਸਰਾ ਪ੍ਰਸ਼ਨ ਜੋ “ਆਮ ਮੰਨਿਆ” ਜਾਂਦਾ ਹੈ। ਇਸ ਲਈ ਦੋਵਾਂ ਹੀ ਪ੍ਰਸ਼ਨਾਂ ਦਾ ਉੱਤਰ ਅਲਗ ਹੈ।
2.ਤੁਹਾਡੇ ਉੱਤਰ ਸਿਰਫ ਪੈਰੇ ਅਨੁਸਾਰ ਹੋਣ ਭਾਂਵੇ ਲੇਖਕ ਨੇ ਆਮ ਰਾਇ ਤੋਂ ਉਲਟ ਕਿਹਾ ਹੋਵੇ ਚਾਹੇ ਲੇਖਕ ਨੇ ਰਾਤ ਨੂੰ ਦਿਨ ਕਿਹਾ ਹੋਵੇ ਜਾਂ ਦਿਨ ਨੂੰ ਰਾਤ ਤੁਸੀਂ ਉਹੀ ਮੰਨੋਗੇ ਤੇ ਉਸੇ ਅਧਾਰ ਤੇ ਉੱਤਰ ਦਵੋਂਗੇ। ਜਿਵੇਂ ਪਰਵਾਸ ਵਾਲੇ ਪੈਰੇ ਵਿੱਚ :-
ਜਿਵੇਂ ਪ੍ਰਵਾਸ ਦਾ ਇੱਕ ਕਾਰਨ ਖੇਤੀ ਦਾ ਲਾਹੇਵੰਦ ਧੰਦਾ ਨਾ ਹੋਣਾ ਹੈ ਪਰ ਇਹ ਪੈਰੇ ਚ ਨਹੀਂ ਦਿੱਤਾ ਹੋਇਆ। ਇਸ ਲਈ ਆਪਸ਼ਨ ਚ ਹੋਣ ਦੇ ਬਾਵਜ਼ੂਦ ਗਲਤ ਹੈ।
3.ਜੇਕਰ ਤੁਸੀਂ ਸਿਰਫ ਆਪਸ਼ਨ ਨੂੰ ਧਿਆਨ ਨਾਲ ਦੇਖੋਗੇ ਤਾਂ ਪੈਰੇ ਨੂੰ ਪੂਰਾ ਧਿਆਨ ਨਾਲ ਨਾ ਪੜਨ ਦੇ ਬਾਵਜ਼ੂਦ ਤੁਸੀਂ ਹੱਲ ਕਰ ਸਕਦੇ ਹੋ। ਪ੍ਰਸ਼ਨ ਦੇ ਅਨੁਸਾਰ ਕੁਝ ਆਪਸ਼ਨ ਪੈਰੇ ਵਿਚੋਂ ਹੀ ਲੈ ਕੇ ਇਸ ਤਰੀਕੇ ਲਿਖੇ ਗਏ ਹੋਣਗੇ। ਕਿ ਉਹ ਉਤੱਰ ਲਗਦੇ ਹਨ ਪਰ ਅਸਲ ਚ ਉਸਦਾ ਅਸਲ ਉੱਤਰ ਨਾਲ ਵਾਸਤਾ ਨਹੀਂ ਅਜਿਹਾ ਪੰਜਾਬੀ ਨੂੰ ਸਹੀ ਤਰੀਕੇ ਸਮਝ ਨਾ ਸਕਣ ਦੇ ਕਾਰਨ ਹੁੰਦਾ ਹੈ।
ਜਿਵੇਂ 2015 ਦੇ ਪ੍ਰਸ਼ਨ ਨੰਬਰ 19-21 ਵਾਲੇ ਪੈਰੇ ਵਿੱਚ ਇਸ ਪ੍ਰਸ਼ਨ ਵਿੱਚ
ਪੈਰੇ ਅਨੁਸਾਰ ਪੰਜਾਬੀ ਸਾਹਿਤ ਦੀ ਵਿਦਰੋਹ ਸੂਰ ਹੈ।
ੳ. ਮਰਦਾਂ ਦੇ ਵਿਰੁਧ
ਅ. ਔਰਤਾਂ ਦੇ ਵਿਰੁਧ
ਇ. ਲੋਕ ਗੀਤ ਅਤੇ ਲੋਕ ਧਾਰਾ ਦੇ ਵਿਰੁਧ
ਸ. ਸੱਤਾ ਅਤੇ ਪਰੰਪਰਾ ਦੇ ਵਿਰੁਧ
ਹਲਕੀ ਸਮਝ ਨਾਲ ਤੁਸੀਂ ਪਹਿਲੇ ਦੋ ਆਪਸ਼ਨ ਕੱਢ ਦਵੋਗੇ . ਤੀਜੇ ਤੇ ਚੌਥੇ ਆਪਸ਼ਨ ਵਿਚ ਰੇੜਕਾ ਹੈ। ਕਿਉਂਕ ਦੋ ਤਰ੍ਹਾਂ ਦੇ ਵਿਰੋਧ ਦਾ ਜਿਕਰ ਹੈ ਇੱਕ ਸਾਹਿਤ ਦਾ ਵਿਦ੍ਰੋਹੀ ਸੁਰ ਦੂਜਾ ਇਸਤਰੀਆਂ ਦਾ ਸਾਹਿਤ ਦੇ ਅੰਦਰ।
ਤੇ ਪ੍ਰਸ਼ਨ ਸਾਹਿਤ ਦੀ ਸਮੁੱਚ ਵਾਰੇ ਹੈ ਇਸ ਲਈ ਉੱਤਰ ਸੀ ਹੋਵੇਗਾ।
ਇਹੋ ਗੱਲ 19 ਤੇ 21ਵੇਂ ਪ੍ਰਸ਼ਨ ਵਿੱਚ ਹੈ ਜਿਥੇ ਕਈ ਆਪਸ਼ਨ ਹੈਗੇ ਸਹੀ ਪੈਰੇ ਅਨੁਸਾਰ ਪਰ ਸਿਰਫ ਚੁੱਕਕੇ ਤੁਹਾਨੂੰ ਉਲਝਣ ਚ ਪਾਉਣ ਲਈ ਲਿਖ ਦਿੱਤੇ ਗਏ ਹਨ। ਜੇਕਰ ਤੁਸੀਂ ਅਜਿਹੇ ਆਪਸ਼ਨ ਨੂੰ ਚੁਣ ਕੇ ਕੱਢ ਦਵੋਂ ਉੱਤਰ ਬੇਹੱਦ ਆਸਾਨ ਹੋ ਜਾਵੇਗਾ।
ਜਿਵੇਂ 2015 ਦੇ 22-25 ਵਾਲੇ ਪੈਰੇ ਚ 25ਵਾਂ ਪ੍ਰਸ਼ਨ। JagtarMalwa on Malwa Diaries
ਇਥੇ ਤੀਸਰਾ ਤੇ ਚੌਥਾ ਆਪਸ਼ਨ ਤੁਹਾਡੀ ਪੰਜਾਬੀ ਦੀ ਸਮਝ ਪਰਖਦਾ ਹੈ ਪਰ ਦੋਨੋ ਹੋ ਅਲਗ ਅਲਗ ਜਗਾਹ ਤੇ ਅਲਗ ਅਲਗ ਅਰਥ ਲਈ ਵਰਤੇ ਗਏ ਹਨ . ਇਸ ਲਈ ਅਸਲੀ ਪ੍ਰਸ਼ਨ ” ਪੈਦਾ ਕਰਦਾ ਹੈ ” ਲਈ ਸਿਰਫ ਇੱਕ ਅਤੇ ਦੋ ਹੀ ਸਹੀ ਹਨ.
ਪੰਜਾਬੀ ਚ ਧਿਆਨ ਦੇਣ ਯੋਗ ਕੁਝ ਹੋਰ ਨੁਕਤੇ :-
ਅਰਬੀ ਫ਼ਾਰਸੀ ਦੀਆਂ ਜਿਆਦਾਤਰ ਧੁਨੀਆਂ ਉਹੀ ਹਨ ਜਿਹਨਾਂ ਵਿੱਚ ਪੈਰ ਬਿੰਦੀ ਪੈਂਦੀ ਹੈ . ਇਸਲਈ ਪੰਜਾਬੀ ਧੁਨੀਆਂ ਦੀ ਆਖਿਰੀ ਸਤਰ ਚੇਤੇ ਰਖੋ.
written by JagtarMalwa on Malwa Diaries
ਸ਼ ਖ਼ ਵਾਲੀ ਜਿਆਦਾਤਰ ਫ਼ਾਰਸੀ ਸ਼ਬਦਾਂ ਦੇ ਪੈਰੀ ਬਿੰਦੀ ਹੋਏਗੀ .ਤੇ ਪੈਰੀ ਬਿੰਦੀ ਵਾਲੇ ਸ਼ਬਦ ਅਰਬੀ ਫ਼ਾਰਸੀ ਹੋਣਗੇ .( ਅਸੀਂ ਆਮ ਕਰਕੇ ਸ਼ਬਦ ਨੂੰ ਸਬਦ ਹੀ ਬੋਲਦੇ ਹਾਂ ). ਬੋਲਣ ਸਮੇਂ ਇਹ ਜੀਭ ਘਿਸ ਕੇ ਬੋਲਦੀ ਹੈ .
ਅਗਲਾ ਫਰਕ ਹੈ ਅਖਾਣ ਤੇ ਮੁਹਾਵਰੇ :-xਅਖਾਣ ਬਾਰੇ ਕਿਹਾ ਜਾਂਦਾ ਹੈ ਕਿ ਇਹ ਇੱਕ ਅਜਿਹਾ ਛੋਟਾ ਪੂਰਾ ਵਾਕ ਹੁੰਦਾ ਹੈ ਜਿਸ ਵਿੱਚ ਕੋਈ ਸਾਬਤ ਹੋ ਚੁੱਕੀ ਸੱਚਾਈ ਪੇਸ਼ ਹੁੰਦੀ ਹੈ। ਜਦੋਂ ਕਿ ਮੁਹਾਵਰਾ ਲਫ਼ਜਾਂ ਦਾ ਅਜਿਹਾ ਜੋੜ ਹੁੰਦਾ ਹੈ, ਜਿਸ ਦੇ ਅਰਥ ਕਿਸੇ ਵਿਸ਼ੇਸ਼ ਕਿਸਮ ਦੇ ਸਮਾਜਕ ਵਰਤਰਾਰੇ ਵੱਲ ਸੰਕੇਤ ਕਰਦੇ ਹਨ। ਅਖਾਣ ਬਾਰੇ ਕਿਹਾ ਜਾਂਦਾ ਹੈ ਕਿ ਇਹ ਇੱਕ ਅਜਿਹਾ ਛੋਟਾ ਪੂਰਾ ਵਾਕ ਹੁੰਦਾ ਹੈ ਜਿਸ ਵਿੱਚ ਕੋਈ ਸਾਬਤ ਹੋ ਚੁੱਕੀ ਸੱਚਾਈ ਪੇਸ਼ ਹੁੰਦੀ ਹੈ। ਜਦੋਂ ਕਿ ਮੁਹਾਵਰਾ ਲਫ਼ਜਾਂ ਦਾ ਅਜਿਹਾ ਜੋੜ ਹੁੰਦਾ ਹੈ, ਜਿਸ ਦੇ ਅਰਥ ਕਿਸੇ ਵਿਸ਼ੇਸ਼ ਕਿਸਮ ਦੇ ਸਮਾਜਕ ਵਰਤਰਾਰੇ ਵੱਲ ਸੰਕੇਤ ਕਰਦੇ ਹਨ।
ਪਿਛਲੇ ਪੈਰਗ੍ਰਾਫ ਤੇ ਪੇਪਰ ਦੇਖਣ ਲਈ Malwa Diaries ਲਭੋ ਗੂਗਲ ਤੇv
Ssa sir…. Me pcs/ias di tyari krni ha
LikeLike
Prr…. Me coaching afford Nii kr sakdi… Me msc di nl nl Krna chahndi ha…. Plzzzz guide kro… Kive study kra??? Study material v suggest kr do…. Te optional subject kahra Choice Kita jave te kis base te choice kra????
LikeLike
Plzzzzz reply sir
LikeLike
Hello everything is available on this link https://jagtarmalwa.com/punjab-pcs/ . For Further queries you may join Facebook group and contact me there 🙂
LikeLike