ਪੰਜਾਬ ਪੀ ਸੀ ਐੱਸ ਪ੍ਰੀ ਲਈ ਆਖਿਰੀ ਜਰੂਰੀ ਨੁਕਤੇ :-Last Minute Tips for Punjab PCS
ਸੱਜਣਾਂ ਨੂੰ ਮਿਲਣ ਦੇ ਮਹੀਨੇ ਚ ਕਮਰਿਆਂ ਚ ਦੁਬਕਕੇ ਜੀ ਐੱਸ ਪੜੀ ਜਾ ਰਹੀ ਹੈ ਤੇ ਮੱਛਰ ਨਾਲੋਂ ਜਿਆਦਾ ਦੁਖੀ ਸੀ ਸੈਟ ਨੇ ਕੀਤਾ ਹੋਇਆ ਹੈ .
ਦਿਨ ਤੁਹਾਡੇ ਕੋਲ ਕੁੱਲ ਬਚੇ ਹਨ 7 .ਇਹਨਾਂ 7 ਦਿਨਾਂ ਵਿੱਚ ਕੀ ਕੀਤਾ ਜਾ ਸਕਦਾ ਤੇ ਕੀ ਕਿਥੋਂ ਬਚਿਆ ਜਾ ਸਕਦਾ ਉਸ ਉੱਤੇ ਕੁਝ ਨੁਕਤੇ ਸਾਂਝੇ ਕਰ ਰਿਹਾ ਹਾਂ ਤੇ ਪੀਸੀ ਐੱਸ ਪ੍ਰੀ 2018 ਲਈ ਇਹ ਮੇਰੀ ਲਈ ਮੇਰੀ ਆਖਿਰੀ ਪੋਸਟ ਹੈ .
ਜੋ ਕੀਤਾ ਜਾ ਸਕਦਾ ਹੈ :-
1.ਰੋਜ ਇੱਕ ਇੱਕ ਪੇਪਰ ਸਾਲਵ ਕਰੋ ਬੇਹਤਰ ਹੋਵੇ ਪੁਰਾਣੇ ਪੇਪਰ ਕਰੋ ਟੇਸਟ ਸਿਰੀਜ ਤੋਂ ਬਚੋ . ਜਦੋਂ ਪੰਜਾਬ ਆਲੇ ਖਤਮ ਹੋ ਜਾਣ UPSC ਵਾਲੇ ਸ਼ੁਰੂ ਕਰ ਲਵੋ .
2. ਕਰੰਟ ਅਫੈਰਜ ਦੀ ਦੁਹਰਾਈ ਜਰੂਰ ਕਰੋ . ਵਿਜਿਨ ਵਗੈਰਾ ਨਾਲੋਂ ਸਿੰਪਲ ਵਾਲੇ ਕਰੋ ਕੌਣ ਕੀ ਬਣਿਆ . ਵਗੈਰਾ ਵਗੈਰਾ . ਸਾਇਟ ਥੋਨੂੰ ਪਤਾ ਹੀ ਹਨ gkt, leadthecompitition ,indiabix,
3.ਜੋ ਪੜਿਆ ਉਹੀ ਰਿਵਾਈਜ ਕਰੋ . ਨਵਾਂ ਪੜਨ ਤੋਂ ਬਚੋ .
ਸੀ ਸੈਟ ਨੂੰ ਸਾਲਵ ਕਰਦੇ ਹੋਏ ਪੇਪਰ ਵਿਚ ਪੂਰਾ ਤਰੀਕਾ ਲਗਾਣ ਦੀ ਜਗਾਹ ਆਪਸ਼ਨ ਨਾਲ ਸਾਲਵ ਕਰੋ ਮੇਰੀ ਪੋਸਟ ਦੇਖ ਸਕਦੇ ਓ jagtarmalwa . com ਤੇ .
4.ਪੰਜਾਬੀ ਦੀ ਰਿਵਿਜਨ ਜਿਵੇ ਤਕਨੀਕੀ ਸ਼ਬਦ +2 ਦੀ ਕਿਤਾਬ ਤੇ ਬਾਕੀ ਜੋ ਮੈਂ ਭੇਜੇ ਸੀ ਉਹ ਕਰੋ .
5.ਪੰਜਾਬ ਦਾ ਐਟਲਸ ,ਪੰਜਾਬ ਦੇ ਜਨਸੰਖਿਆ/ ਖੇਤਰਫਲ ਆਂਕੜੇ , ਮਹਤਵਪੂਰਣ ਲੜਾਈਆਂ , ਤੇ ਸਥਾਨਾਂ ਦਾ ਨੀਂਹ ਪਥਰ ਗੁਰੂ ਸਾਹਿਬਾਨ ਦੀਆਂ ਪ੍ਰਮੁਖ ਬਾਣੀਆਂ ਤੇ ਸਾਹਿਤਿਕ ਅਕਾਦਮੀ ਅਵਾਰਡ ਆਦਿ ਧਿਆਨ ਚ ਰਖੋ .ਪੰਜਾਬ ਦੇ ਦਰਿਆਵਾਂ ਦੇ ਪੁਰਾਣੇ ਨਾਮ .
6. ਪੰਜਾਬ ਤੇ ਭਾਰਤ ਸਰਕਾਰ ਦੇ ਮੰਤਰੀ ਤੇ ਉਹਨਾਂ ਦੇ ਮੰਤਰਾਲੇ .
7. ਸਿਵਿਲ ਸਰਵਿਸ ਦੇ ਪੇਪਰ ਤੇ UPSC ਦੁਆਰਾ ਲੈ ਬਾਕੀ ਪੇਪਰ ਕਰੋ . ਜੇ ਟਾਈਮ ਹੈ ਨਹੀਂ ਤਾਂ ਰਿਵਿਜਨ ਕੀਤੀ ਹੀ ਹੋਊ .
8. ਪੇਪਰ ਚ ਨੇਗਾਟਿਵ ਮਾਰਕਿੰਗ ਨਹੀਂ ਹੈ ਫਿਰ ਵੀ ਜੋ ਪ੍ਰਸ਼ਨ ਨਹੀਂ ਆਉਂਦੇ ਉਹ ਅਖੀਰ ਵਿੱਚ ਕਰੋ .
9. ਮਲਟੀ ਸਟੇਟਮੈਂਟ ਆਲਿਆਂ ਚ ਇਲਿਮਿਨੇਸਨ ਦਾ ਤਰੀਕਾ ਵਰਤੋ .
ਭਾਵ ਉਹ ਸਟੇਟਮੈਂਟ ਜੋ ਬਿਲਕੁਲ ਗਲਤ ਹੈ ਤੇ ਜੋ ਬਿਲਕੁਲ ਸਹੀ ਹੈ ਉਹਨਾਂ ਨੂੰ ਵਖ ਵਖ ਕਰ ਲ੍ਵ੍ਵੋ .
10 .ਪ੍ਰਸ਼ਨ ਬਹੁਤੀ ਵਾਰ ਕਿਹੜਾ ਸਹੀ ਹੈ ਕਿਹੜਾ ਸਹੀ ਨਹੀਂ ਹੈ ਇਹ ਆਉਂਦਾ ਇਸ ਲਈ ਨਹੀਂ ਸ਼ਬਦ ਦਾ ਧਿਆਨ ਰਖੋ ਕੋਆਪੇਰੇਟਿਵ ਆਲੇ ਪੇਪਰ ਚ ਕਈ ਜਣੇ ਗਲਤ ਕਰਕੇ ਆਏ ਸੀ ..
11. ਪੇਪਰ ਤੇ ਸਹੀ ਸਮੈਂ ਤੇ ਪੂਜੋ ਅਗਲੇ ਕੁਝ ਦਿਨ ਖਾਣੇ ਦਾ ਧਿਆਨ ਰਖੋ ਅਜਿਹਾ ਕੁਝ ਨਾ ਖਾਓ ਬੀਮਾਰ ਹੋ ਜਾਓ . ਪੇਪਰ ਵਾਲੇ ਦਿਨ ਵੀ ਖੁਦ ਨੂੰ ਡੀ ਹੈਡ੍ਰੇਟ ਨਾ ਹੋਣ ਦਿਓ . ਖੂਬ ਪਾਣੀ ਪਿਓ .
ਬਾਕੀ ਪੇਰ੍ਰਾਗ੍ਰਾਫ ਨੂੰ ਲੈਕੇ ਕੀ ਕੀ ਨੁਕਤੇ ਧਿਆਨ ਚ ਰਖਣੇ ਹਨ ਤੁਸੀਂ ਪਹਿਲਾਂ ਹੀ ਪੋਸਟ ਪੜ ਚੁੱਕੇ ਹੋ
ਪੰਜਾਬੀ ਦਾ ਟ੍ਰਿਬਿਉਨ ਦੇਖ ਲਿਓ ਕੱਲ ਵਾਲਾ ਥੋੜੇ ਕੁ ਪਿੱਛਲੇ ਅੰਕ ਉਹਨਾ ਦੀ ਸਾਇਟ ਤੇ ਵੀ ਸਾਹਿਤ ਆਲੇ ਪੈਰ੍ਰੇ ਦੇਖ ਲਵੋ .
10ਵੀੰ 12ਵੀੰ ਟ੍ਰਿਬਿਉਨ ਤੋਂ ਉੱਪਰ ਥੋਨੂੰ ਕੋਈ ਜਿਆਦਾ ਨਹੀਂ ਦੇ ਸਕਦਾ ਫੇਰ ਵੀ ਟੈਸਟ ਸਿਰੀਜ ਕਰ ਰਹੇ ਹੋ ਵਧੀਆ ਗੱਲ ਹੈ .
ਆਖਿਰੀ ਗੋਲ ਤੇ ਪ੍ਰੀ ਕਲੀਅਰ ਕਰਨਾ ਜਿਵੇਂ ਵੀ ਹੋਵੇ .
Probability ,Preposition,synonym ,antonym ਨਿਗਾਹ ਮਾਰਿਓ . ਬਾਕੀ ਹਿਸਾਬ ਆਪਸ਼ਨ ਨਾਲ ਹੋਜੂ ਪੇਪਰ ਚੈੱਕ ਕਰ ਸਕਦੇ .ਤੁਸੀਂ ਪੁਰਾਣੇ
ਜੇ ਤੁਸੀਂ ਹੁਣ ਤੱਕ ਪੁਰਾਣੇ ਪੇਪਰਾਂ ਦਾ analysis ਨਹੀਂ ਕੀਤਾ ਤਾਂ ਬਾਅਦ ਚ ਪਛਤਾਈ ਜਾਇਓ ਆਪ ਸਾਲਵ ਕਰੋ ਤੇ analysis.
ਕੋਈ ਹੋਰ doubt ਹੋਵੇ ਤਾਂ ਪੁੱਛ ਲਵੋ .
ਬਾਕੀ ਜਿਹਨੂੰ ਸਹੀ ਲਗਦੇ ਉਹ ਮੰਨਿਓ ਜਿਹਨੂੰ ਕਿਸੇ ਨੂੰ ਲਗਦਾ ਕਿ ਤਾਨਾ ਜਾਂ ਫੁਕਰੀ ਕਰ ਰਿਹਾ ਉਹ ਬੇਸ਼ਕ ਇਹਨਾਂ ਗੱਲਾਂ ਨੂੰ ਮੰਨਣ ਤੋਂ ਮੁਨਕਰ ਹੋ ਸਕਦਾ