Cut off Prediction for Punjab PCS (PPSC ) 2018 .

As most of you are thinking what can be safe score for punjab PCS . As answer keys are already out .I made a poll for prediction of Cut off score for different categories. this is my analysis for Punjab PCS 2018 preliminary examination held on 22nd of July 2018 .

 

This post has been editted after answer keys and so figures are different then my facebook post .
#ppsc #pcs #review #questionpaper #cutoff
ਇਹ ਪੀੜ ਅਨੋਖੀ ਹੈ ਇਹ ਰੋਗ ਅਵੱਲਾ ਹੈ…
ਲਓ ਬਈ ਦੋਸਤੋ ਪੀਸੀਐੱਸ ਦਾ ਪਹਿਲਾ ਪੜਾਅ 22nd July Prlelim ਗੁਜ਼ਰ ਗਿਆ ਹੈ । ਕੁੱਲ 22 ਹਜਾਰ ਚੋ ਕਰੀਬ 16-17 ਹਜ਼ਾਰ ਨੇ ਪੇਪਰ ਦਿੱਤਾ ਹੈ ।
ਕੁੱਲ 950 ਦੇ ਕਰੀਬ ਜਣੇ ਮੇਨਜ ਲਈ ਜਾਣਗੇ ।ਪੇਪਰ ਤੁਸੀਂ ਵੇਖ ਵੀ ਲਿਆ ਹੋਣਾ ।ਜੀ ਐੱਸ ਦੀ ਕੀ ਵੀ ਦੇਖ ਲਈ ਹੋਣੀ ।ਸੀ ਸੈਟ ਵੀ ਦੇਖ ਲਿਆ ਹੋਣਾ ਮੈਂ ਪੇਪਰ ਦਾ ਇੱਕ ਉੱਪਰੋਂ ਉੱਪਰੋਂ analyis ਦੇ ਰਿਹਾ ।ਬਾਕੀ ਅਸਲੀ ਦਮ ਪੇਪਰ ਚ ਬੈਠ ਕੇ ਪਤਾ ਲਗਦਾ ।ਬਾਅਦ ਚ ਤਾਂ ਗੱਲਾਂ ਹੀ ਹੁੰਦੀਆਂ ਹਨ।
ਜੀ ਐੱਸ ਦੇ ਪੇਪਰ ਦਾ ਲੈਵਲ ਮੈਨੂੰ ਪੀ ਸੀ ਐਸ ਦੇ ਪਿਛਲੇ ਪੇਪਰ ਦੇ ਬਰਾਬਰ ਦਾ ਲੱਗਾ ।ਲਗਭਗ 60 ਦੇ ਕਰੀਬ ਪ੍ਰਸ਼ਨ ਯੂਪੀਐਸਸੀ ਦੇ ਬਰਾਬਰ ਦੇ ਸੀ ਇਹਨਾਂ ਨੂੰ ਮੈਂ ਔਖਾ ਮੰਨ ਸਕਦਾ ਕਰੀਬ 10 ਸਵਾਲ ਅਜਿਹੇ ਸੀ ਜਿਹਨਾਂ ਦੇ ਜਵਾਬ ਆਮ ਸੋਰਸਜ ਤੋਂ ਨਹੀਂ ਮਿਲਣੇ।UPSC ਚ ਆਂਦੇ ਤਾਂ ਕੋਈ ਵੀ ਛੱਡ ਦਿੰਦਾ । ਪਰ ਇਥੇ ਨਹੀਂ ਛੱਡਿਆ ਕਿਸੇ ਨੇ ।
ਫਿਰ ਬਾਕੀ ਦੇ ਪ੍ਰਸ਼ਨ ਚੋ ਕਰੰਟ ਜੀਕੇ ਸੀ ਸੌਖੀ ਸੀ ।ਇੱਕ ਲਾਈਨ ਵਾਲੀ ।ਕਰੰਟ ਪੰਜਾਬ ਜੀਕੇ ਦੇ ਇੱਕ ਦੋ ਪ੍ਰਸ਼ਨ ਛੱਡਕੇ ਬਾਕੀ ਸੌਖੀ ਸੀ ।ਸਟੇਟਿਕ ਪਾਰਟ ਆਲਿਆ ਦਾ ਰੌਲਾ ਹੁੰਦਾ ਜਿਸਨੂੰ ਆਉਂਦਾ ਉਹਨੂੰ ਆਉਂਦਾ ਨਹੀਂ ਨਾ। ਕਈ ਵਾਰ confuse ਹੋਕੇ ਗਲਤ ਵੀ ਹੋ ਜਾਂਦੇ ।ਜਿਵੇਂ ਮੈਂ ਵੀ ਕਨਜੀ ਵੈੱਟਲੈਂਡ ਕਰ ਦਿੱਤਿਆ ਤੇ ਲਿਟਮਸ ਆਲਾ ਗਲਤ ਖਾਨੇ ਚ ਭਰਤਾ।
ਬਾਕੀ ਵਰਲਡ ਜੀਕੇ ਆਲੇ ਪ੍ਰਸ਼ਨ ਵੀ ਔਖੇ ਸੀ।
।ਫਿਰ ਪ੍ਰਸ਼ਨ ਤਾਜਾ ਕਰੰਟ ਅਫੇਅਰ ਸੀ ਕੁਝ ਇੱਕ ਨੂੰ ਛੱਡ ਕੇ ਬਾਕੀ ਰੋਜ਼ਾਨਾ ਅਖਬਾਰ ਤੇ pib ਤੋਂ ਕੀਤੇ ਜਾ ਸਕਦੇ ਸੀ
applied gk ਸੀ ਜਿਵੇਂ FIFA ਬਾਰੇ ਸਿੱਧਾ ਪ੍ਰਸ਼ਨ ਨਹੀਂ ਸੀ ।ਇਵੇਂ ਹੀ ਪੰਚਾਇਤ ਇਲੈਕਸ਼ਨ ਤੇ ਸੀ ।
ਸਬਜੈਕਟ ਸਪੇਸਿਫਿਕ ਪ੍ਰਸ਼ਨ ਸੀ ਜਿਵੇਂ ਫਿਜ਼ਿਕਸ ਬਾਇਓ ਕੈਮਿਸਟਰੀ ਪਲੋਟੀਕਲ ਥਿਉਰੀ ਤੇ ਹੋਰ ਵੀ ਕਈ ।ਇਥੇ ਹਰ ਇੱਕ ਦਾ ਆਪਣਾ ਆਪਣਾ ਸਟਰਾਂਗ ਤੇ ਵੀਕ ਏਰੀਆ ਹੈ।
ਸੋ ਮੈਨੂੰ ਲਗਦਾ ਕਿ ਇਸ ਪੇਪਰ ਚੋਂ ਕੁੱਲ ਮਿਲਾ ਕੇ 60 ਦੇ ਕਰੀਬ ਪ੍ਰਸ਼ਨ ਸਹੀ ਕਰਨ ਵਾਲੇ ਸਮਝ ਸਕਦੇ ਪੇਪਰ above ਐਵਰੇਜ ਰਿਹਾ।
ਹੁਣ ਆਜੋ ਸੀ ਸੈਟ ਤੇ :-ਪੇਪਰ ਸੌਖਾ ਸੀ ਪਰ ਕਾਫੀ lengthy ਸੀ.
ਖਾਸ ਕਰਕੇ ਡਾਟਾ ਇੰਟਰਪੇਟੇਸ਼ਨ ਵਾਲੇ ਸਵਾਲ ਔਖੇ ਸੀ । ਕਮਿਊਨੀਕੇਸ਼ਨ ਵਾਲੇ ਵੀ ਪ੍ਰਸ਼ਨ ਆਏ ਕਈ ਸਾਲ ਬਾਅਦ ।ਮੈਥ ਸੌਖਾ ਸੀ ।ਰਿਜ਼ਨਿੰਗ ਵਾਲੇ ਕਈ ਪ੍ਰਸ਼ਨਾਂ ਨੇ ਵਾਹਵਾ ਮਾਥਾਪਚੀ ਕਰਵਾਈ ।
lengthy ਪੇਪਰ ਚ ਗਲਤੀ ਦੀ ਗੁੰਜਾਇਸ਼ ਰਹਿੰਦੀ ਇੱਕ ਸਵਾਲ ਤੇ ਜਿਆਦਾ ਫੋਕਸ ਹੋਣ ਕਾਰਨ ਕਈ ਵਾਰ ਪੇਪਰ ਵੀ ਰਹਿ ਜਾਂਦਾ ।ਤੇ ਸੌਖੇ ਸਵਾਲ ਵੀ ਛੁੱਟ ਜਾਂਦੇ ਹਨ। ਮੇਰਾ ਪ੍ਰਸ਼ਨ ਰਿਹਾ ਭਾਵੇ ਕੋਈ ਨੀ ਪਰ ਇੱਕ ਦੋ ਪ੍ਰਸ਼ਨਾਂ ਦੇ ਉੱਤਰ ਅੰਦਾਜ਼ੇ ਨਾਲ ਲਗਾਏ ਸਾਲਵ ਨੀ ਹੋਏ । ਦੋ ਗ਼ਲਤੀਆਂ ਵੀ ਕੀਤੀਆਂ ਇਥੇ ਵੀ। ਲਾਹੌਰ ਵਾਲਾ ਤੇ ਮਸਕੀਨ ਵਾਲਾ ਕਾਰਨ ਕਾਹਲੀ ਤੇ ਪ੍ਰਸ਼ਨ ਨੂੰ ਚੰਗੀ ਤਰ੍ਹਾਂ ਨਾ ਪੜ੍ਹਨਾ ।ਕਈ ਗਲਤੀਆਂ ਕੀ ਦੇਖ ਕੇ ਵੀ ਲਭਣਗੀਆਂ ।
ਪਰ ਐਡੇ ਕੁ ਪੇਪਰ ਚ ਐਨੀਆਂ ਗਲਤੀਆਂ ਹੋਣੀਆਂ ਮਾਮੂਲੀ ਨੇ
ਸਭ ਦੀਆਂ ਹੁੰਦੀਆਂ ਹਨ।ਕਵਰ ਵੀ ਹੋ ਜਾਂਦੀਆਂ।ਕਿਤੋਂ ਨਾ ਕਿਤੋਂ।
ਪਰ CSAT ਚ ਸਮੇਂ ਨਾਲ ਰੇਸ ਲਾਉਣ ਦਾ ਅਲਗ ਹੀ ਸਵਾਦ ਆ।
ਇਸ ਪੇਪਰ ਚ ਜਿਥੇ ਪਿਛਲੀ ਮੇਨਜ ਚ ਜਾਣ ਵਾਲਿਆ ਦਾ ਐਵਰੇਜ ਸਕੋਰ ਘੱਟੋ ਘੱਟ 150 ਸੀ ।ਇਸ ਵਾਰ  ਵੀ 150 ਤੱਕ ਆ ਸਕਦਾ ।ਪੇਪਰ ਟਾਈਮ ਲੱਗਾ ਸੀ ਕਿ CSAT ਔਖਾ ਪਰ ਹੁਣ ਸਮਝ ਆਈ ਕਿ CSAT ਲਈ ਇਹ ਮੇਰਾ ਦਿਨ ਨਹੀਂ ਸੀ ।
ਸੋ ਪਹਿਲੇ ਤੇ ਦੂਜੇ ਨੂੰ ਮਿਲਾਕੇ 120+150 ਮਿਲਾਕੇ 270 ਹਾਸਿਲ ਕਰਨ ਵਾਲੇ ਉਮੀਦ ਕਰ ਸਕਦੇ ਹਨ ।ਆਰਾਮ ਨਾਲ ਕੁਆਲੀਫਾਈ ਕਰਨ ਵਾਲੇ ।ਪਿਛਲੀ ਵਾਰ ਜਿਥੇ 50 ਕੁ ਦੇ ਸਕੋਰ 300 ਤੋਂ ਜ਼ਿਆਦਾ ਸੀ ਇਸ ਵਾਰ ਕੋਈ ਵਿਰਲਾ ਹੀ ਕਰਾਸ ਕਰੂ ।ਵੈਸੇ ਉਮੀਦ ਘੱਟ ਹੈ ।( edited ਕਈ ਦੋਸਤ ਕਰ ਰਹੇ ਸ੍ਕੋਰ)
ਕੁੱਲ ਮਿਲਾ ਕੇ ਜੋ ਤੁਸੀਂ ਕਰਨਾ ਸੀ ਕਰ ਚੁੱਕੇ ਹੋ ।ਹੁਣ ਸਿਰਫ ਆਰਾਮ ਨਾਲ ਸੌਣ ਦਾ ਸਮਾਂ । ਥੋੜੇ ਬਹੁਤ ਨੰਬਰ ਉੱਪਰ ਥੱਲੇ ਹੋਣ ਨਾਲ ਕੋਈ ਹੁਸ਼ਿਆਰ ਜਾਂ ਨਾਲਾਇਕ ਨਹੀਂ ਹੁੰਦਾ ।ਮਿਹਨਤ ਕਰਦੇ ਰਹੋ ਸਫਲਤਾ ਕਿਸੇ ਨਾ ਕਿਸੇ ਪਾਸੇ ਜਰੂਰ ਮਿਲੂ ਮਿਹਨਤ ਕਦੇ ਅਜਾਂਈ ਨੀ ਜਾਂਦੀ ।ਸਿਵਿਲ ਦੀ ਤਿਆਰੀ ਤੇ ਅਸਫ਼ਲਤਾ ਥੋਨੂੰ ਹੋਰ ਕੁਝ ਬਣਾਵੇ ਨਾ ਬਣਾਵੇ ਚੰਗਾ ਇਨਸਾਨ ਜ਼ਰੂਰ ਬਣਾਉਂਦੀ ਹੈ ।
ਆਖ਼ਰੀ ਗੱਲ ਆਨਸਰ ਕੀ ਦੀ ਉਡੀਕ ਕਰਕੇ ਸਿਧੇ ਟਿੱਕ ਲਾਉਣ ਦੀ ਜਗ੍ਹਾ ਖੁਦ ਪੇਪਰ ਸਾਲਵ ਕਰੋ।
ਗੂਗਲ ਤੇ ਕਿਤਾਬਾਂ ਦੀ ਸਹਾਇਤਾ ਲਵੋ ਇਸ ਨਾਲ ਤੁਸੀਂ ਕਈ ਨਵੀਆਂ ਗੱਲਾਂ ਸਿਖੋਗੇ ।ਇਹ ਪ੍ਰਸ਼ਨ ਨਹੀਂ ਭੂਲੋਗੇ ਤੇ ਇਸ ਦੌਰਾਨ ਜੋ ਨਵੀਂ ਜਾਣਕਾਰੀ ਕੱਢੋਗੇ ਤਾਂ ਬਾਅਦ ਚ ਕੰਮ ਆਊ ।
ਕੱਲ ਹੀ ਮੈਂ ਪੀਸੀਐੱਸ ਦਾ ਪੁਰਾਣਾ ਪੇਪਰ ਗੂਗਲ ਦੀ ਹੈਲਪ ਨਾਲ ਸਾਲਵ ਕਰ ਰਿਹਾ ਸੀ ਉਹਦੇ ਚ 1857 ਦੇ ਵਿਦਰੋਹ ਤੇ ਸਥਾਨਾਂ ਦਾ ਮਿਲਣ ਕਰਨਾ ਸੀ ।ਉਹ ਮਿਲਾਣ ਕਰਦੇ ਕਰਦੇ ਮੈਂ ਬਾਕੀ ਸਥਾਨ ਤੇ ਲੀਡਰ ਪੜ ਲਏ ।ਉਸ ਵਿਚੋਂ ਹੀ ਕੁੰਵਰ ਸਿੰਘ ਆਲਾ ਪ੍ਰਸ਼ਨ ਆ ਗਿਆ । ਇੰਝ ਹੀ ਜੋ ਤੁਸੀਂ ਅੱਜ ਖੁਦ ਸਾਲਵ ਕਰਦੇ ਹੋ ਕੱਲ ਕੰਮ ਆਏਗਾ । ਜੀਕੇ ਨੂੰ ਯਾਦ ਰੱਖਣ ਦਾ ਇਹ ਵਧੀਆ ਤੇ ਅਜਮਾਇਆ ਹੋਇਆ ਤਰੀਕਾ ।
ਬਾਕੀ ਹੁਣ ਗੁੱਡ ਨਾਈਟ ਅੱਜ ਦੀ ਰਾਤ ਨੀਂਦ ਡੱਟ ਕੇ ਲਵੋ ।ਸੁੱਖ ਦੀ ਰੋਟੀ ਤੇ ਸੁੱਖ ਦੀ ਨੀਂਦ ਲਈ ਆਪਾਂ ਸਾਰੇ ਤੁਰੇ ਫਿਰਦੇ ਹਾਂ ।ਸੋ ਕਿਸੇ ਵੀ ਚੀਜ਼ ਲਈ ਇਸਨੂੰ ਨਾ ਖੁੰਝਣ ਦਿਓ । ਵਿਸ਼ ਕਰਨ ਵਾਲਿਆਂ ਦਾ ਧੰਨਵਾਦ ।
ਬਾਕੀ ਪੇਪਰ ਦੌਰਾਨ ਤੇ ਪੇਪਰ ਤੇ ਬਾਅਦ ਮੈਨੂੰ ਭੀੜ ਚੋਂ ਵੀ ਪਛਾਣ ਕੇ ਮਿਲਣ ਵਾਲੇ ਸਾਰੇ ਹੀ ਦੋਸਤਾਂ ਦਾ ਧੰਨਵਾਦ ।ਤੁਹਾਡਾ ਇਹ ਸਾਥ ਮੈਨੂੰ ਇਹ ਸਭ ਕਰਨ ਦੀ ਪ੍ਰੇਰਨਾ ਦਿੰਦਾ ਹੈ ।

answer key ਮਗਰੋਂ :-ਖ਼ਾਸ ਕਰਕੇ misreading ਕਰਕੇ ਗਲਤ ਹੋਏ ।ਦੂਜਾ ਸਭ ਨੂੰ ਸਲਾਹ ਦਿੱਤੀ ਕਿ ਪਿਛਲੇ ਪੇਪਰ ਕਰੋ ਆਪ ਕੋਈ ਨੀ ਕੀਤਾ । ਤੇ ਸ਼ਖ਼ਸੀਅਤ ਗਲਤ ਕਰ ਆਇਆ ।ਪਰ ਚਲੋ hopefully above cut off ਹਾਂ ।

ਬਾਕੀ ਹੁਣ ਦੇ ਸਕੋਰ ਦੇਖਕੇ ਲਗਦਾ ਕੱਟ ਆਫ ਪਿਛਲੀ ਕੱਟ ਆਫ ਦੇ ਬਰਾਬਰ ਹੀ ਰਹੂ ।
ਭਾਵ 265-270 ,270+ ਇਹਨਾਂ ਕੀਜ ਦੇ ਹਿਸਾਬ ਨਾਲ ਤਿਆਰੀ ਕਰੇ ਮੇਨਜ ਦੀ ।
ਇਸਦੇ ਤਿੰਨ ਮੇਨ ਕਾਰਨ ਹਨ।
ਪਹਿਲਾ ਬਹੁਤ ਸਾਰਿਆਂ ਦੇ ਚਾਰ attempt ਪੂਰੇ ਹੋਣ ਕਰਕੇ 100+ ਬੱਚੇ ਜੋ ਹਰ ਸਾਲ ਮੇਨਜ ਲਿਖਦੇ ਸੀ ।ਉਹ ਬਾਹਰ ਹਨ।
ਦੂਜਾ 450 ਬੱਚੇ ਕੁੱਲ ਜਨਰਲ ਚੋਂ ਜਾਣੇ ਹਨ ਮੇਨਜ ਲਈ ।50 ਕੁ ਬੱਚੇ 290 + ਵੀ ਲੈ ਰਹੇ ਕੋਈ ਵੱਡੀ ਗੱਲ ਨੀ ਪਿਛਲੀ ਵਾਰ ਵੀ ਐਨੇ ਕੁ ਸੀ ।
ਤੀਸਰਾ ਪ੍ਰੀਲਿਮ ਦੀ ਕੱਟ ਆਫ ਹਰ ਕੈਟੇਗਰੀ ਦੀ ਅਲਗ ਬਣਦੀ ਹੈ ਭਾਵ BC ਵਾਲਾ BC ਚ ਤੇ SC ਵਾਲਾ SC ਚ ਨਾ ਕਿ ਕੰਬਾਈਨ ਮੈਰਿਟ ਸੋ ਜਨਰਲ ਚ ਜਨਰਲ ਚ ਭਰਨ ਵਾਲੇ ਹੋਣਗੇ ।
ਚੌਥਾ ਬਹੁਤ ਸਾਰੇ ਵਧੀਆ ਪੜ੍ਹਨ ਤੇ ਅਨੁਭਵੀ ਜਣਿਆਂ ਨੇ ਪੇਪਰ ਨਹੀਂ ਦਿੱਤਾ ਲਾਸ੍ਟ attempt ਹੋਣ ਦੇ ਚੱਕਰ ਚ ।
ਇਸ ਲਈ ਕੱਟ ਆਫ ਦੀ ਰੇਂਜ ਇਹੀ ਮੰਨ ਕੇ ਚੱਲੋ ।
ਸੋ ਉਮੀਦ ਹੈ 260-270 ਰਹੇ ।ਕਿਉਂਕ ਪੇਪਰ csat easy ਸੀ ਪਰ lengthy ਸੀ ।ਪਰ ਜਿਹਨਾਂ ਦਾ ਵਧੀਆ ਹੱਥ ਸੀ csat ਤੇ ਉਹ ਖਿੱਚ ਗਏ ਕੰਮ ।
edit ਕੀਤੀ ਹੀ ਪੋਸਟ ਕਿਉਕਿ ਕਿਸੇ ਪ੍ਰਸ਼ਨ ਦਾ ਉੱਤਰ ਬਦਲਣ ਤੇ ਕੋਈ ਵ ਅੰਦਰ ਬਾਹਰ ਹੋ ਸਕਦਾ .
ਪਰ 270+ ਵਾਲੇ ਸੇਫ ਮੰਨੋ ਖੁਦ ਨੂੰ ਤੇ ਤਿਆਰੀ ਕਰੋ .
So cut off for  PPSC Prelim exam 2018 can be
                                                     general 260-270.
                         BC or Backward Class   250-260

SC others                          245-255

SC M & B                         230-240

ESM for all may reduce accordingly .

For question paper and answer key of PCS Prelim 2018 visit PPSC website .

date of Result of Preliminary exam may be by 3rd week of August . Mains exam may be conduced by ppsc by December so prepare accordingly. Dates notification and time table for exam will be out with Prelim result .

 

2 thoughts on “Cut off Prediction for Punjab PCS (PPSC ) 2018 .

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

Connecting to %s