#ਪਟਵਾਰੀ ਦੀਆਂ ਪੋਸਟਾਂ ਕਿਸੇ ਵੀ ਦਿਨ ਐਡਵਰਟਾਈਜ਼ ਹੋ ਸਕਦੀਆਂ ਹਨ। ਪੈਟਰਨ ਬਦਲਣ ਦੀ ਵੀ ਥੋੜ੍ਹੀ ਸੰਭਾਵਨਾ ਹੈ। ਪੀਐੱਸਐੱਸਐੱਸਬੀ ਵੱਲੋਂ ਪੇਪਰ ਲੈਣ ਕਰਕੇ ਥੋੜਾ ਬਦਲਾਅ ਪਿਛਲੇ ਪੇਪਰਾਂ ਨਾਲੋਂ ਹੋ ਸਕਦਾ ਹੈ। ਮੁੱਖ ਵਿਸ਼ੇ ਉਹੀ ਰਹਿਣ ਦੀ ਸੰਭਾਵਨਾ ਹੈ , ਜਨਰਲ ਨਾਲੇਜ , ਰੀਜਨਿੰਗ , ਅਰਥਮੈਟਕਿਸ ,ਇੰਗਲਿਸ਼ ,ਪੰਜਾਬੀ , ਐਗਰੀਕਲਚਰ ਤੇ ਕੰਪਿਊਟਰ।
ਪਿਛਲੇ ਛੇ ਕੁ ਮਹੀਨੇ ਦੀ ਕਰੰਟ ਜੀਕੇ ਕਰ ਲਵੋ ਘੱਟੋ ਘੱਟ। ਵੈਬਸਾਈਟ ਉਹੀ ਬੇਹਤਰ ਹਨ GKT ਤੇ leadthecompitition । ਪੰਜਾਬ ਦਾ ਬਜਟ ਵੀ ਪੜ੍ਹ ਲਵੋ।
ਕੁਝ ਵਿਸ਼ਿਆਂ ਦੀ ਬੇਹਤਰ ਤਿਆਰੀ ਤੇ ਪ੍ਰੈਕਟਿਸ ਲਈ ਪੰਜਾਬ ਦੇ ਪੁਰਾਣੇ ਪੇਪਰ ਕਰ ਸਕਦੇ ਹੋ।
ਖਾਸ ਕਰਕੇ ਰੀਜਨਿੰਗ , ਅਰਥਮੈਟਕਿਸ ,ਇੰਗਲਿਸ਼ ਲਈ।
ਅੰਗਰੇਜ਼ੀ ਲਈ ਵੀ ਜਾਂ ਤਾਂ SP Bakshi / Kiran ਦੀ Tier II SSC ਵਾਲੀ।
ਰਿਜਨਿੰਗ ਲਈ ਆਰ ਐੱਸ ਅਗਰਵਾਲ।
ਮੈਥਸ ਲਈ M Tyra .
ਪੰਜਾਬੀ ਲਈ ਪੰਜਾਬ ਬੋਰਡ ਦੀ 10th ਦੀ ਕਿਤਾਬ।
ਪੰਜਾਬ ਜੀਕੇ ਲਈ 12th ਦੀ ਪੁਰਾਣੀ ਹਿਸਟਰੀ ਆਫ ਪੰਜਾਬ।
ਐਗਕਲਚਰ ਲਈ ਮੇਰੀ ਡਰਾਈਵ ਵਿਚਲੇ ਨੋਟਸ , ਪ੍ਰਸ਼ਨਾਂ ਦੀ ਕੁਲੈਕਸ਼ਨ ਤੇ ਸਕੂਲ ਕਿਤਾਬਾਂ ਵਿਚੋਂ ਐਗਰਕਲ੍ਚਰ ਨਾਲ ਰਿਲੇਟਡ ਵਿਸ਼ੇ NIOS ਦੇ ਲਿੰਕ ਵੀ ਹਨ।
ਇਸਤੋਂ ਬਿਨਾਂ ਖੇਤੀ ਨਾਲ ਸਬੰਧਿਤ ਵਿਸ਼ੇ ਜਿਵੇਂ ਪਸ਼ੂਆਂ ,ਫਸਲਾਂ ਦੀਆਂ ਕਿਸਮਾਂ , ਹਾਈਬ੍ਰਿਡ ਦੀਆਂ ਕਿਸਮਾਂ , ਬਿਮਾਰੀਆਂ ,ਸੀਜ਼ਨ , ਸਕੀਮਾਂ ਭਾਰਤ ਤੇ ਪੰਜਾਬ ਸਰਕਾਰ ਆਦਿ .
ਜੇ ਇਸਦੇ ਆਸ ਪਾਸ ਆਪਣੀ ਤਿਆਰੀ ਨੂੰ ਧਿਆਨ ਨਾਲ ਕਰੋਗੇ ਕਿਸੇ ਕੋਚਿੰਗ ਵਗੈਰਾ ਦੀ ਲੋੜ ਨਹੀਂ। ਐਗਜਾਮ ਪ੍ਰੋਸੈਸ ਚ ਪਾਰਦਰਸ਼ਤਾ ਤੇ ਇਮਾਨਦਾਰੀ ਬਣੀ ਰਹੀ ਤਾਂ ਬਹੁਤੇ ਮਿਹਨਤੀ ਤੁਹਾਡੇ ਵਿਚੋਂ ਕੰਢੇ ਲੱਗ ਹੀ ਜਾਣਗੇ।
ਪਿਛਲੀ ਪੋਸਟ ਦਾ ਲਿੰਕ ,
ਵੈਬਸਾਈਟ ਦਾ ਲਿੰਕ।
ਕਿਸੇ ਵੀ ਪ੍ਰਸ਼ਨ ਦਾ ਸੁਆਗਤ ਹੈ। …………