Punjabi CSAT PPSC Comprehension Part II two parra 5 Vocabulary words

ਪਰਵਾਸ ਮੁੱਢ ਕਦੀਮ ਤੋਂ ਚਲਦਾ ਆ ਰਿਹਾ ਵਰਤਾਰਾ ਹੈ। ਅੱਜ ਦੇ ਪਰਵਾਸ ਦਾ ਮੁੱਢ-ਕਦੀਮੀਂ ਪਰਵਾਸ ਨਾਲੋਂ ਫ਼ਰਕ ਇਹ ਹੈ ਕਿ ਪਹਿਲੇ ਵਿੱਚ ਪੂਰਾ ਕੁਨਬਾ ਪਰਵਾਸ ਕਰਦਾ ਸੀ ਅਤੇ ਅੱਜ ਇਕੱਲਾ ਬੰਦਾ ਦੂਜੀ ਧਰਤੀ ’ਤੇ ਜਾ ਬਹਿੰਦਾ ਹੈ ਜਿੱਥੋਂ ਦੇ ਸੱਭਿਆਚਾਰ ਨਾਲ ਉਸ ਦੀ ਕੋਈ ਸਾਂਝ ਨਹੀਂ ਹੁੰਦੀ। ਪਰਵਾਸ ਹਰ ਦੇਸ਼ ’ਚੋਂ ਨਿਰੰਤਰ ਹੁੰਦਾ ਰਹਿੰਦਾ ਹੈ। ਪੰਜਾਬੀਆਂ ਦੇ ਵਿਦੇਸ਼ਾਂ ਵਿੱਚ ਜਾ ਵਸਣ ਦੇ ਕਈ ਕਾਰਨ ਹਨ। ਉਨ੍ਹਾਂ ਵਿੱਚੋਂ ਮੁੱਢਲਾ ਘਰਾਂ ਦੀਆਂ ਤੰਗੀਆਂ ਦੂਰ ਕਰਨਾ ਸੀ, ਪਰ ਹੁਣ ਇਹ ਵਿਦੇਸ਼ੀ ਧਰਤੀ ਨੂੰ ਮਾਂ-ਭੂਮੀ ਬਣਾ ਲੈਣ ਤਕ ਫੈਲ ਗਿਆ ਹੈ। ਪੰਜਾਬ ਦਾ ਸਮਾਜਿਕ, ਧਾਰਮਿਕ, ਰਾਜਨੀਤਕ ਤੇ ਆਰਥਿਕ ਢਾਂਚਾ ਦੇਸ਼ ਆਜ਼ਾਦ ਹੋਣ ਦੇ ਸੱਤਰ ਸਾਲ ਬਾਅਦ ਵੀ ਬਦਲਿਆ ਨਹੀਂ ਹੈ। ਇਸ ਲਈ ਵਿਦੇਸ਼ਾਂ ਵੱਲ ਭੱਜਣਾ ਇਨ੍ਹਾਂ ਦੀ ਮਜਬੂਰੀ ਬਣ ਗਿਆ ਹੈ।
ਪੰਜਾਬੀਆਂ ਨੇ ਵਿਦੇਸ਼ਾਂ ਵਿੱਚ ਜਾ ਕੇ ਦੇਸ਼ ਵਿੱਚ ਨੀਵੇਂ ਤੋਂ ਨੀਵਾਂ ਸਮਝਿਆ ਜਾਂਦਾ ਕੰਮ ਵੀ ਕੀਤਾ ਹੈ ਤੇ ਮਿਹਨਤ ਤੇ ਇਮਾਨਦਾਰੀ ਨਾਲ ਮਾਣਯੋਗ ਅਹੁਦਿਆਂ ਤਕ ਰਸਾਈ ਕੀਤੀ। ਵਿਦੇਸ਼ੀ ਧਰਤੀਆਂ ਦਾ ਰਹਿਣ-ਸਹਿਣ ਪੰਜਾਬੀਆਂ ਦੇ ਅਨੁਕੂਲ ਨਹੀਂ ਸੀ, ਪਰ ਇਨ੍ਹਾਂ ਨੇ ਆਪਣੇ-ਆਪ ਨੂੰ ਉੱਥੋਂ ਦੇ ਵਾਤਾਵਰਨ ਅਨੁਸਾਰ ਢਾਲ ਲਿਆ। ਹੁਣ ਸਥਿਤੀ ਅਜਿਹੀ ਬਣ ਗਈ ਹੈ ਕਿ ਵਿਦੇਸ਼ਾਂ ਵਿੱਚ ਬੈਠੇ ਪੰਜਾਬੀਆਂ ਨੂੰ ਭਾਰਤੀ ਪੰਜਾਬ ਬਹੁਤ ਪੱਛੜਿਆ ਪ੍ਰਤੀਤ ਹੁੰਦਾ ਹੈ। ਉਹ ਪੰਜਾਬ ਪਰਤਣ ਦਾ ਮੋਹ ਤਿਆਗ ਚੁੱਕੇ ਹਨ। ਉਹ ਜਿੱਥੇ ਵੱਸਦੇ ਹਨ ਉਹੀ ਉਨ੍ਹਾਂ ਦਾ ਪੰਜਾਬ ਹੈ। ਅੱਜ ਪੰਜਾਬੀ ਦੀ ਕੋਈ ਇੱਕ ਟਕਸਾਲੀ ਭਾਸ਼ਾ ਤੇ ਸੱਭਿਆਚਾਰ ਨਹੀਂ ਰਿਹਾ। ਵਿਦੇਸ਼ਾਂ ਵਿੱਚ ਬੈਠੇ ਪੰਜਾਬੀਆਂ ਨੇ ਇਸ ਦੇ ਕਿੰਨੇ ਹੀ ਨਵੇਂ ਰੂਪ ਬਣਾ ਲਏ ਹਨ। ਉੱਥੇ ਵੱਖਰੀ ਤਰ੍ਹਾਂ ਦਾ ਪੰਜਾਬੀ ਸੱਭਿਆਚਾਰ ਪੱਲਰਣਾ ਸ਼ੁਰੂ ਹੋ ਗਿਆ ਹੈ।
1.ਪੈਰ੍ਰੇ ਅਨੁਸਾਰ ਪੰਜਾਬੀਆਂ ਦੇ ਪਰਵਾਸ ਦੇ ਕਾਰਨ ਹਨ .
1.ਘਰ ਦੀ ਆਰਥਿਕ ਤੰਗੀ .
2.ਖੇਤੀਬਾੜੀ ਦਾ ਲਾਹੇਵੰਦ ਧੰਦਾ ਨਾ ਰਹਿਣਾ
3.ਰਾਜਨੀਤਿਕ ਤੇ ਆਰਥਿਕ ਢਾਂਚਾ ਨਾ ਬਦਲਣਾ .
A) ਸਿਰਫ 1 ਤੇ 2
B) ਸਿਰਫ 1 ਤੇ 3
C) 1 2 ਅਤੇ 3
D) ਸਿਰਫ 1
2) ਪੈਰ੍ਰੇ ਅਨੁਸਾਰ ਸਹੀ ਕਥਨ ਹਨ .
1) ਅੱਜ ਸਾਰੇ ਹੀ ਪੰਜਾਬੀ ਵਿਦੇਸ਼ਾਂ ਚ ਮਾਨਯੋਗ ਅਹੁਦਿਆਂ ਤੇ ਪਹੁੰਚ ਚੁੱਕੇ ਹਨ .
2) ਵਿਦੇਸ਼ਾਂ ਚ ਬੈਠੇ ਪੰਜਾਬੀ ਪਛੜੇ ਪੰਜਾਬ ਨੂੰ ਬਦਲਣਾ ਚਾਹੁੰਦੇ ਹਨ .
A) 1 only
B) 2 only
C) both 1 and 2
D) None of the above
3.ਲੇਖਕ ਦੇ ਅਨੁਸਾਰ
A) ਪਰਵਾਸ ਇੱਕ ਸਰਵ ਵਿਆਪਕ ਵਰਤਾਰਾ ਹੈ .
B) ਪਰਵਾਸ ਦਾ ਕਾਰਨ ਸਿਰਫ ਆਰਥਿਕ ਤੰਗੀਆਂ ਹਨ .
C) ਪਰਵਾਸ ਮਗਰੋਂ ਵੀ ਵਿਅਕਤੀ ਦਾ ਮੋਹ ਸਭਿਆਚਾਰ ਤੇ ਭਾਸ਼ਾ ਨਾਲ ਜੁੜਿਆ ਰਹਿੰਦਾ ਹੈ .
D)ਪੰਜਾਬੀ ਅਜੇ ਵੀ ਆਪਣੇ ਆਪ ਨੂੰ ਵਿਦੇਸ਼ੀ ਵਾਤਾਵਰਨ ਚ ਢਾਲ ਨਹੀਂ ਸਕੇ .
2.ਪੁਸਤਕ ਅਜੋਕੇ ਬੰਦੇ ਦਾ ਸ਼ੌਕ ਸੰਵੇਦਨਾ ਤੇ ਸ਼ੈਦਾਅ ਨਹੀਂ ਰਹੀ। ਬਾਜ਼ਾਰ ਦੀ ਬਹੁਭਾਂਤੀ ਤੇ ਬਲਸ਼ਾਲੀ ਚਾਹਤ ਤੇ ਚੜ੍ਹਤ ਨੇ ਹਰ ਪ੍ਰਾਣੀ ਨੂੰ ਹਲਕਾਅ ਦਿੱਤਾ ਹੈ। ਅੰਦਰੂਨੀ ਖਿੱਚ, ਖੋਹ ਤੇ ਖੋਜ ਤੋਂ ਬੇਦਿਲ ਹੋਇਆ ਆਦਮੀ ਘਰਾਂ, ਹੱਟੀਆਂ, ਦਵਾਖਾਨਿਆਂ ਤੇ ਧਰਮ ਅਸਥਾਨਾਂ ਨੂੰ ਇਮਾਰਤੀ ਜਲੌਅ ਤੇ ਜਸ਼ਨ ਦਾ ਦਰਸ਼ਨੀ ਰੂਪ ਦੇਣ ਵਿੱਚ ਲੀਨ ਹੋ ਗਿਆ ਹੈ। ਪੁਸਤਕਘਰ ਵਿਰਲੇ ਤੇ ਵੀਰਾਨ ਹੋ ਜਾਣ ਦਾ ਸੰਤਾਪ ਹੰਢਾ ਰਹੇ ਹਨ। ਅਕਾਦਮਿਕ ਅਫ਼ਸਰਸ਼ਾਹੀ ਪੁਸਤਕ ਨਾਲੋਂ ਪੁਸਤਕ ਗਿਆਨ ਤੇ ਗਿਣਤੀਆਂ ਨੂੰ ਤਰਜੀਹ ਦੇਣ ਦਾ ਕਾਰਪੋਰੇਟ ਕਰਮ ਨਿਭਾਅ ਰਹੀ ਹੈ। ਕੈਦਿਆਂ ਤੇ ਕਿਤਾਬਾਂ ਨੂੰ ਪਿਆਰ ਕਰਨ ਦੀ ਰਵਾਇਤ ਨੂੰ ਪੌਂਡਾਂ, ਪਦਾਰਥਾਂ ਤੇ ਪਹੁੰਚਾਂ ਦੀ ਹੈਰਾਨੀਜਨਕ ਹੋੜ ਨੇ ਬੇਜਾਨ ਬਣਾ ਦਿੱਤਾ ਹੈ। ਵੱਡੇ ਵੱਡੇ ਘਰਾਂ ਵਿੱਚ ਸੌਣ ਕਮਰਿਆਂ ਨਾਲ ਜੁੜਵੇਂ ਗੁਸਲਖਾਨੇ ਤਾਂ ਬਣ ਗਏ, ਪਰ ਪੁਸਤਕਾਂ ਲਈ ਕੋਈ ਥਾਂ ਨਹੀਂ। ਪੰਜ ਸਿਤਾਰਾ ਰਸੋਈਆਂ, ਆਲੀਸ਼ਾਨ ਫਰਨੀਚਰ ਤੇ ਆਵਾਜਾਈ ਸਹੂਲਤਾਂ ਦੇ ਸ਼ਰੀਕੇਬਾਜ਼ ਦੰਗਲ ਤੇ ਦਹਿਸ਼ਤ ਨੇ ਪੁਸਤਕ ਨੂੰ ਆਸ਼ਰਮੀ ਵਸਤੂ ਘੋਸ਼ਿਤ ਕਰ ਦਿੱਤਾ ਹੈ। ਪੈਲੇਸਾਂ ਦੇ ਬਾਹਰ ਖੜ੍ਹੀਆਂ ਕਾਰਾਂ ਦਾ ਜੋਬਨ ਤੇ ਜਲੌਅ ਦੇਖ ਕੇ ਸਾਊ ਬੰਦਾ ਦਹਿਲ ਜਾਂਦਾ ਹੈ। ਪੈਲੇਸਾਂ ਦੀ ਅੰਦਰੂਨੀ ਝਲਕ ਤੇ ਝਾਤੀ ਕਿਰਸਾਨੀ ਖ਼ੁਦਕੁਸ਼ੀਆਂ ਦੀ ਚਿੰਤਾ ਤੇ ਮਾਂ-ਬੋਲੀ ਪ੍ਰਤੀ ਦਿਖਾਏ ਜਾ ਰਹੇ ਹੇਜ ਨੂੰ ਸ਼ਰਮਿੰਦਾ ਕਰਦੀ ਪ੍ਰਤੀਤ ਹੁੰਦੀ ਹੈ।
1.ਲੇਖਕ ਕਿਤਾਬਾਂ ਪ੍ਰਤੀ ਘਟੇ ਮੋਹ ਲਈ ਕਿਸਨੂੰ ਦੋਸ਼ੀ ਸਮਝਦਾ ਹੈ ?
1) ਬਾਜਾਰਵਾਦੀ ਚਾਹਤਾਂ
2)ਸੌਂਣ ਕਮਰਿਆਂ ਨਾਲ ਬਣੇ ਗੁਸਲਖਾਨੇ
3) ਅੰਦਰੂਨੀ ਖਿਚ ,ਖੋਹ ਤੇ ਖੋਜ ਦੀ ਮੌਜੂਦਗੀ
A) 1 only
B) 1 and 2 only
C) 1 and 3 only
D) 1 2 and 3
2.“ਲੀਨ ਹੋ ਜਾਣਾ “ ਕਿ ਹੈ ?
A) ਮੁਹਾਵਰਾ
B) ਅਖਾਣ
C )ਮੁਹਾਵਰਾ ਤੇ ਅਖਾਣ ਦੋਵੇਂ
D) ਦੋਵੇਂ ਹੀ ਨਹੀਂ
3.ਹੇਠ ਲਿਖਿਆ ਵਿਚੋਂ ਕਿਸਨੇ ਪੁਸਤਕਾਂ ਨੂੰ ਆਸ਼ਰਮੀ ਵਸਤਾਂ ਬਣਾ ਦਿੱਤਾ ਹੈ ?
1) ਪੰਜ ਸਿਤਾਰਾ ਰਸੋਈਆਂ
2) ਪਦਾਰਥਾਂ ਤੇ ਪਹੁੰਚਾਂ
3) ਆਵਾਜਾਈ ਸਹੂਲਤਾਂ
4) ਕਿਰਸਾਨੀ ਖ਼ੁਦਕੁਸ਼ੀਆਂ ਦੀ ਚਿੰਤਾ
A) ਸਾਰੇ 1 2 3 ਅਤੇ 4
B) 1 ਅਤੇ 2
C) 1 ਅਤੇ 3
D ) 2 ਅਤੇ 4
ਅੰਗਰੇਜ਼ੀ ਚ ਉਲਥਾਓ.
1. ਮੁੱਢ ਕਦੀਮ
2. ਸੰਵੇਦਨਾ
3. ਅਨੁਕੂਲ
4. ਤਰਜੀਹ
5. ਅਜੋਕੇ

Punjab PCS CSAT TEST Punjabi Comprehension .Test No 1

ਭਾਸ਼ਾ ਤੇ ਉਸ ਦੀ ਲਿੱਪੀ ਦਾ ਰਿਸ਼ਤਾ, ਆਤਮਾ ਤੇ ਉਸ ਦੇ ਸਰੀਰ ਵਰਗਾ ਹੁੰਦਾ ਹੈ। ਜਿਵੇਂ ਸਰੀਰ ਤੋਂ ਬਗੈਰ ਆਤਮਾ ਦੀ ਕੋਈ ਪਛਾਣ ਨਹੀਂ। ਉਸੇ ਤਰ੍ਹਾਂ ਲਿੱਪੀ ਤੋਂ ਬਿਨਾਂ ਭਾਸ਼ਾ ਦਾ ਕੋਈ ਵਜੂਦ ਹੀ ਨਹੀਂ ਹੈ। ਜਿਨ੍ਹਾਂ ਭਾਸ਼ਾਵਾਂ ਦੀ ਲਿੱਪੀ ਹੈ, ਉਹ ਚਿਰਜੀਵੀ ਹੋ ਸਕਦੀਆਂ ਹਨ ਅਤੇ ਹੁੰਦੀਆਂ ਵੀ ਹਨ। ਪੰਜਾਬੀ ਭਾਸ਼ਾ ਦੀ ਲਿੱਪੀ ਬਾਰੇ ਇਹ ਮੰਨਿਆ ਜਾਂਦਾ ਹੈ ਕਿ ਇਹ ਪਹਿਲਾਂ ਮਹਾਜਨੀ ਲਿੱਪੀ ਟਾਕਰੀ ਵਿੱਚ ਲਿਖੀ ਜਾਂਦੀ ਸੀ ਤੇ ਫਿਰ ਬਾਅਦ ਵਿੱਚ ਗੁਰੂ ਅੰਗਦ ਦੇਵ ਜੀ ਨੇ ਗੁਰਮੁਖੀ ਅੱਖਰਾਂ ਦੀ ਵਰਣਮਾਲਾ ਈਜਾਦ ਕੀਤੀ। ਅਸਲ ਵਿੱਚ ਇੱਥੇ ਸ਼ਬਦ ‘ਈਜਾਦ’ ਦੀ ਵਰਤੋਂ ਗ਼ਲਤ ਕੀਤੀ ਗਈ ਹੈ। ਭਾਸ਼ਾਵਾਂ ਅਤੇ ਲਿੱਪੀਆਂ ਕਦੇ ਈਜਾਦ ਨਹੀਂ ਹੁੰਦੀਆਂ। ਇਹ ਸਮੇਂ ਦੇ ਬੀਤਣ ਨਾਲ ਸਦੀਆਂ ਵਿੱਚ ਵਿਕਸਿਤ ਹੁੰਦੀਆਂ ਹਨ। ਗੁਰੂ ਅੰਗਦ ਸਾਹਿਬ ਨੇ ਪਹਿਲਾਂ ਚਲਦੀ ਬਾਵਨ ਅੱਖਰੀ ਵਰਣਮਾਲਾ ਨੂੰ ਵਿਗਿਆਨਕ ਢੰਗ ਨਾਲ ਤਰਤੀਬ ਦਿੱਤੀ ਅਤੇ ਫਾਲਤੂ ਅੱਖਰਾਂ ਦੀ ਛਾਂਟੀ ਕਰਕੇ ਪੈਂਤੀ ਅੱਖਰੀ ਵਰਣਮਾਲਾ ਬਣਾਈ।
ਮੁਗ਼ਲ ਬਾਦਸ਼ਾਹਾਂ ਦੀ ਦਫ਼ਤਰੀ ਭਾਸ਼ਾ ਫ਼ਾਰਸੀ ਸੀ। ਇਸੇ ਕਰਕੇ ਇਸੇ ਲਿਪੀ ਵਿੱਚ ਲਿਖਣ ਦੀ ਆਸਾਨੀ ਹੋਣ ਕਰਕੇ ਪੰਜਾਬੀ ਸਾਹਿਤ ਜ਼ਿਆਦਾਤਰ ਫ਼ਾਰਸੀ ਲਿੱਪੀ ਵਿੱਚ ਰਚਿਆ ਗਿਆ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਵੀ ਪੰਜਾਬੀ ਨੂੰ ਰਾਜ ਭਾਸ਼ਾ ਦਾ ਮਾਣ ਨਾ ਮਿਲਿਆ ਭਾਵੇਂ ਕੁਝ ਆਪਸੀ, ਨਿੱਜੀ ਅਤੇ ਦਫ਼ਤਰੀ ਖ਼ਤੋ-ਕਿਤਾਬਤ ਗੁਰਮੁਖੀ ਵਿੱਚ ਹੀ ਚੱਲਦੀ ਸੀ। ਅੰਗਰੇਜ਼ਾਂ ਦੇ ਰਾਜ ਸਮੇਂ 1870 ਵਿੱਚ ਲਾਗੂ ਹੋਈ ਨਵੀਂ ਵਿੱਦਿਅਕ ਪ੍ਰਣਾਲੀ ਤਹਿਤ ਉਰਦੂ ਨੂੰ ਪੰਜਾਬ ਵਿੱਚ ਸਰਕਾਰੀ ਦਫ਼ਤਰੀ ਭਾਸ਼ਾ ਦਾ ਦਰਜਾ ਦਿੱਤਾ ਗਿਆ। ਇਹ ਪੰਜਾਬੀ ਲਈ ਇੱਕ ਕਿਸਮ ਦਾ ਦੇਸ਼ ਨਿਕਾਲਾ ਸੀ।

ਪ੍ਰਸ਼ਨ 1 .

ਪੈਰ੍ਰੇ ਅਨੁਸਾਰ ਕਿਹੜੇ ਕਥਨ ਸਹੀ ਹਨ ?

1.ਗੁਰਮੁਖੀ ਲਿੱਪੀ ਗੁਰੂ ਅੰਗਦ ਦੇਵ ਜੀ ਨੇ ਇਜਾਦ ਕੀਤੀ .

  1. ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸਮੇਂ ਪੰਜਾਬੀ ਭਾਸ਼ਾ ਨੂੰ ਰਾਜ ਭਾਸ਼ਾ ਦਾ ਮਾਣ ਮਿਲਿਆ .

3.ਮੁਗਲਾਂ ਸਮੇਂ ਜਿਆਦਾਤਰ ਪੰਜਾਬੀ ਸਾਹਿਤ ਫ਼ਾਰਸੀ ਭਾਸ਼ਾਚ ਲਿਖਿਆ ਗਿਆ .

  1. 1 only
  2. 2 only

C .3 only

  1. None of the above

2.ਪੈਰ੍ਰੇ ਅਨੁਸਾਰ ਇਹ ਮੰਨਿਆ ਜਾਂਦਾ ਹੈ ਕਿ

1.ਗੁਰੂ ਅੰਗਦ ਦੇਵ ਜੀ ਨੇ ਟਾਕਰੀ ਲਿੱਪੀ ਤੋਂ ਗੁਰਮੁਖੀ ਇਜਾਦ ਕੀਤੀ .

2, ਗੁਰੂ ਅੰਗਦ ਦੇਵ ਜੀ ਨੇ ਬਾਵਨ ਅਖਰੀ ਤੋਂ ਗੁਰਮੁਖੀ ਲਿੱਪੀ ਤਿਆਰ ਕੀਤੀ .

A 1 only

B 2 only

C both 1 and 2

D None of the above

ਪੰਜਾਬੀ ਨੂੰ ਦੇਸ਼ ਨਿਕਾਲਾ ਕਦੋਂ ਮਿਲਿਆ ?

  1. ਮੁਗਲ ਰਾਜ ਸਮੇਂ
  2. ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸਮੇਂ
  3. ਅੰਗ੍ਰੇਜ਼ੀ ਰਾਜ ਸਮੇਂ
  4. 1 only
  5. 1 and 3 only
  6. 3 only
  7. None