ਭਾਸ਼ਾ ਤੇ ਉਸ ਦੀ ਲਿੱਪੀ ਦਾ ਰਿਸ਼ਤਾ, ਆਤਮਾ ਤੇ ਉਸ ਦੇ ਸਰੀਰ ਵਰਗਾ ਹੁੰਦਾ ਹੈ। ਜਿਵੇਂ ਸਰੀਰ ਤੋਂ ਬਗੈਰ ਆਤਮਾ ਦੀ ਕੋਈ ਪਛਾਣ ਨਹੀਂ। ਉਸੇ ਤਰ੍ਹਾਂ ਲਿੱਪੀ ਤੋਂ ਬਿਨਾਂ ਭਾਸ਼ਾ ਦਾ ਕੋਈ ਵਜੂਦ ਹੀ ਨਹੀਂ ਹੈ। ਜਿਨ੍ਹਾਂ ਭਾਸ਼ਾਵਾਂ ਦੀ ਲਿੱਪੀ ਹੈ, ਉਹ ਚਿਰਜੀਵੀ ਹੋ ਸਕਦੀਆਂ ਹਨ ਅਤੇ ਹੁੰਦੀਆਂ ਵੀ ਹਨ। ਪੰਜਾਬੀ ਭਾਸ਼ਾ ਦੀ ਲਿੱਪੀ ਬਾਰੇ ਇਹ ਮੰਨਿਆ ਜਾਂਦਾ ਹੈ ਕਿ ਇਹ ਪਹਿਲਾਂ ਮਹਾਜਨੀ ਲਿੱਪੀ ਟਾਕਰੀ ਵਿੱਚ ਲਿਖੀ ਜਾਂਦੀ ਸੀ ਤੇ ਫਿਰ ਬਾਅਦ ਵਿੱਚ ਗੁਰੂ ਅੰਗਦ ਦੇਵ ਜੀ ਨੇ ਗੁਰਮੁਖੀ ਅੱਖਰਾਂ ਦੀ ਵਰਣਮਾਲਾ ਈਜਾਦ ਕੀਤੀ। ਅਸਲ ਵਿੱਚ ਇੱਥੇ ਸ਼ਬਦ ‘ਈਜਾਦ’ ਦੀ ਵਰਤੋਂ ਗ਼ਲਤ ਕੀਤੀ ਗਈ ਹੈ। ਭਾਸ਼ਾਵਾਂ ਅਤੇ ਲਿੱਪੀਆਂ ਕਦੇ ਈਜਾਦ ਨਹੀਂ ਹੁੰਦੀਆਂ। ਇਹ ਸਮੇਂ ਦੇ ਬੀਤਣ ਨਾਲ ਸਦੀਆਂ ਵਿੱਚ ਵਿਕਸਿਤ ਹੁੰਦੀਆਂ ਹਨ। ਗੁਰੂ ਅੰਗਦ ਸਾਹਿਬ ਨੇ ਪਹਿਲਾਂ ਚਲਦੀ ਬਾਵਨ ਅੱਖਰੀ ਵਰਣਮਾਲਾ ਨੂੰ ਵਿਗਿਆਨਕ ਢੰਗ ਨਾਲ ਤਰਤੀਬ ਦਿੱਤੀ ਅਤੇ ਫਾਲਤੂ ਅੱਖਰਾਂ ਦੀ ਛਾਂਟੀ ਕਰਕੇ ਪੈਂਤੀ ਅੱਖਰੀ ਵਰਣਮਾਲਾ ਬਣਾਈ।
ਮੁਗ਼ਲ ਬਾਦਸ਼ਾਹਾਂ ਦੀ ਦਫ਼ਤਰੀ ਭਾਸ਼ਾ ਫ਼ਾਰਸੀ ਸੀ। ਇਸੇ ਕਰਕੇ ਇਸੇ ਲਿਪੀ ਵਿੱਚ ਲਿਖਣ ਦੀ ਆਸਾਨੀ ਹੋਣ ਕਰਕੇ ਪੰਜਾਬੀ ਸਾਹਿਤ ਜ਼ਿਆਦਾਤਰ ਫ਼ਾਰਸੀ ਲਿੱਪੀ ਵਿੱਚ ਰਚਿਆ ਗਿਆ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਵੀ ਪੰਜਾਬੀ ਨੂੰ ਰਾਜ ਭਾਸ਼ਾ ਦਾ ਮਾਣ ਨਾ ਮਿਲਿਆ ਭਾਵੇਂ ਕੁਝ ਆਪਸੀ, ਨਿੱਜੀ ਅਤੇ ਦਫ਼ਤਰੀ ਖ਼ਤੋ-ਕਿਤਾਬਤ ਗੁਰਮੁਖੀ ਵਿੱਚ ਹੀ ਚੱਲਦੀ ਸੀ। ਅੰਗਰੇਜ਼ਾਂ ਦੇ ਰਾਜ ਸਮੇਂ 1870 ਵਿੱਚ ਲਾਗੂ ਹੋਈ ਨਵੀਂ ਵਿੱਦਿਅਕ ਪ੍ਰਣਾਲੀ ਤਹਿਤ ਉਰਦੂ ਨੂੰ ਪੰਜਾਬ ਵਿੱਚ ਸਰਕਾਰੀ ਦਫ਼ਤਰੀ ਭਾਸ਼ਾ ਦਾ ਦਰਜਾ ਦਿੱਤਾ ਗਿਆ। ਇਹ ਪੰਜਾਬੀ ਲਈ ਇੱਕ ਕਿਸਮ ਦਾ ਦੇਸ਼ ਨਿਕਾਲਾ ਸੀ।
ਪ੍ਰਸ਼ਨ 1 .
ਪੈਰ੍ਰੇ ਅਨੁਸਾਰ ਕਿਹੜੇ ਕਥਨ ਸਹੀ ਹਨ ?
1.ਗੁਰਮੁਖੀ ਲਿੱਪੀ ਗੁਰੂ ਅੰਗਦ ਦੇਵ ਜੀ ਨੇ ਇਜਾਦ ਕੀਤੀ .
- ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸਮੇਂ ਪੰਜਾਬੀ ਭਾਸ਼ਾ ਨੂੰ ਰਾਜ ਭਾਸ਼ਾ ਦਾ ਮਾਣ ਮਿਲਿਆ .
3.ਮੁਗਲਾਂ ਸਮੇਂ ਜਿਆਦਾਤਰ ਪੰਜਾਬੀ ਸਾਹਿਤ ਫ਼ਾਰਸੀ ਭਾਸ਼ਾਚ ਲਿਖਿਆ ਗਿਆ .
- 1 only
- 2 only
C .3 only
- None of the above
2.ਪੈਰ੍ਰੇ ਅਨੁਸਾਰ ਇਹ ਮੰਨਿਆ ਜਾਂਦਾ ਹੈ ਕਿ
1.ਗੁਰੂ ਅੰਗਦ ਦੇਵ ਜੀ ਨੇ ਟਾਕਰੀ ਲਿੱਪੀ ਤੋਂ ਗੁਰਮੁਖੀ ਇਜਾਦ ਕੀਤੀ .
2, ਗੁਰੂ ਅੰਗਦ ਦੇਵ ਜੀ ਨੇ ਬਾਵਨ ਅਖਰੀ ਤੋਂ ਗੁਰਮੁਖੀ ਲਿੱਪੀ ਤਿਆਰ ਕੀਤੀ .
A 1 only
B 2 only
C both 1 and 2
D None of the above
ਪੰਜਾਬੀ ਨੂੰ ਦੇਸ਼ ਨਿਕਾਲਾ ਕਦੋਂ ਮਿਲਿਆ ?
- ਮੁਗਲ ਰਾਜ ਸਮੇਂ
- ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸਮੇਂ
- ਅੰਗ੍ਰੇਜ਼ੀ ਰਾਜ ਸਮੇਂ
- 1 only
- 1 and 3 only
- 3 only
- None